Amritsar Police Arrested 2 Rrobbery: ਖਿਡੌਣਾ ਪਿਸਟਲ ਦੇ ਜ਼ੋਰ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗ੍ਰਿਫ਼ਤਾਰ - ਅੰਮ੍ਰਿਤਸਰ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ 2 ਕਾਬੂ
Published : Sep 22, 2023, 8:50 AM IST
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੋਨਿਹਾਲ ਸਿੰਘ ਵੱਲੋਂ ਲੁੱਟ ਖੋਹਾਂ ਕਰਨ ਵਾਲਿਆ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਸਬ-ਇੰਸਪੈਕਟਰ ਖੁਸ਼ਬੂ ਸ਼ਰਮਾ ਦੀ ਅਗਵਾਈ ਹੇਠ ਏਐਸਆਈ ਹਰਨੇਕ ਸਿੰਘ ਸਮੇਤ ਪੁਲਿਸ ਪਾਰਟੀ ਨੇ ਖਿਡੌਣਾ ਪਿਸਟਲ ਦੇ ਜ਼ੋਰ ਉੱਤੇ ਲੁੱਟਾਂ ਖੋਹਾਂ ਕਰਨ ਵਾਲਿਆ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮੌਕੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਸੂਚਨਾਂ ਦੇ ਅਧਾਰ ਉੱਤੇ ਸਪੈਸ਼ਲ ਨਾਕਾਬੰਦੀ ਕਰਕੇ ਯੋਜਨਾਬੰਦ ਤਰੀਕੇ ਨਾਲ ਲੋਕਾਂ ਕੋਲੋ ਪਿਸਟਲ ਦਿਖਾ ਕੇ ਲੁੱਟਾ ਖੋਹਾਂ ਅਤੇ ਚੋਰੀਆਂ ਕਰਨ ਵਾਲੇ ਮੁਲਜ਼ਮ ਸੁਨੀਲ ਰਾਏ ਅਤੇ ਮੁਨੀਸ਼ ਕੁਮਾਰ ਨੂੰ ਕਾਬੂ ਕੀਤਾ ਹੈ। ਜਿਹਨਾਂ ਪਾਸੋਂ 05 ਮੋਬਾਇਲ ਫੋਨ ਤੇ ਵਾਰਦਾਤ ਸਮੇਂ ਵਰਤਿਆ ਖਿਡੌਣਾ ਪਿਸਟਲ ਤੇ ਮੋਟਰਸਾਇਕਲ ਬਰਾਮਦ ਹੋਇਆ ਹੈ।