Police Raid At Hotel: ਅੰਮ੍ਰਿਤਸਰ ਦੇ ਹੋਟਲ 'ਚ ਪੁਲਿਸ ਨੇ ਕੀਤੀ ਰੇਡ 11 ਨੌਜਵਾਨ ਕੀਤੇ ਕਾਬੂ - ਜੂਆ ਖੇਡਦੇ
Published : Sep 18, 2023, 4:35 PM IST
ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਪੁਲਿਸ ਨੇ ਸ਼ਹਿਰ ਦੇ ਨਾਮੀ ਹੋਟਲ ਵਿੱਚ ਰੇਡ ਕਰਕੇ ਤਕਰੀਬਨ 11 ਨੌਜਵਾਨਾਂ ਨੂੰ 1 ਲੱਖ 25 ਹਜ਼ਾਰ ਰੁਪਏ ਦੀ ਰਾਸ਼ੀ ਸਣੇ ਕਾਬੂ ਕੀਤਾ। ਹਾਲਾਂਕਿ ਬਾਅਦ 'ਚ ਇਹਨਾਂ ਦੇ ਪਰਿਵਾਰਾਂ ਵੱਲੋਂ ਜ਼ਮਾਨਤ 'ਤੇ ਰਿਹਾ ਕਰਵਾ ਲਿਆ ਗਿਆ। ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਥਾਨਕ ਹੋਟਲ ਵਿੱਚ ਨੌਜਵਾਨਾਂ ਵੱਲੋਂ ਸੱਟਾ ਲਾਇਆ ਜਾ ਰਿਹਾ ਹੈ। ਜਦੋਂ ਪੁਲਿਸ ਨੇ ਮੌਕੇ 'ਤੇ ਦੇਖਿਆ ਤਾਂ ਇਹ ਨੌਜਵਾਨ ਇਥੇ ਪੈਸਿਆਂ ਨਾਲ ਮਿਲੇ। ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਮਾੜੇ ਅਨਸਰਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਵੱਖ-ਵੱਖ ਥਾਵਾਂ ਉਤੇ ਦਬਿਸ਼ ਕਰਦੀ ਰਹਿੰਦੀ ਹੈ ਅਤੇ ਵਿਜੇ ਨਗਰ ਚੌਂਕੀ ਪੁਲਿਸ ਇਸ ਤਰ੍ਹਾਂ ਹੀ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਦੇ ਮੈਚ ਤੋਂ ਬਾਅਦ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਜਦ ਲੋਕਾਂ ਨੇ ਸੱਟੇਬਾਜ਼ੀ ਕੀਤੀ।