Akali Leader Murder: ਹੁਸ਼ਿਆਰਪੁਰ 'ਚ ਦੇਰ ਸ਼ਾਮ ਅਕਾਲੀ ਆਗੂ ਸੁਰਜੀਤ ਅਣਖੀ ਦਾ ਗੋਲੀਆਂ ਮਾਰ ਕੇ ਕਤਲ - ਪਿੰਡ ਮੇਗੋਵਾਲ ਗੰਜੀਆਂ
Published : Sep 29, 2023, 7:19 AM IST
ਹੁਸ਼ਿਆਰਪੁਰ ਤੋਂ ਕਰੀਬ 15 ਕਿਲੋਮੀਟਰ ਦੂਰ ਪਿੰਡ ਮੇਗੋਵਾਲ ਗੰਜੀਆਂ ਵਿਖੇ ਦੇਰ ਸ਼ਾਮ ਅਕਾਲੀ ਲੀਡਰ ਅਤੇ ਦੋ ਵਾਰ ਸਰਪੰਚ ਰਹੇ ਸੁਰਜੀਤ ਸਿੰਘ ਅਣਖੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਦੇਰ ਸ਼ਾਮ ਉਨਾਂ ਦੇ ਪਿੰਡ ਵਿੱਚ ਹੀ ਵਾਪਰੀ ਹੈ। ਇਸ ਸਬੰਧੀ ਮਿਲੀ ਜਣਕਾਰੀ ਜਾਣਕਾਰੀ ਅਨੁਸਾਰ ਅਣਖੀ ਨੂੰ ਮੋਟਰਸਾਈਕਲ 'ਤੇ ਆਏ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਘਾਤ ਲਾ ਕੇ ਹਮਲਾ ਗੋਲੀਆਂ ਮਾਰੀਆਂ ਗਈਆਂ, ਜਿਸ 'ਚ ਉਹਨਾਂ ਦੇ ਸਰੀਰ ਵਿੱਚ ਤਿੰਨ ਗੋਲੀਆਂ ਲੱਗੀਆਂ ਹਨ। ਪਿੰਡ ਵਾਸੀ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲੈ ਗਏ, ਜਿਥੋਂ ਅੱਗੇ ਉਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਧਰ ਪੁਲਿਸ ਇਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਕਿ ਉਨ੍ਹਾਂ ਵਲੋਂ ਹਰ ਪੱਖ ਤੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦ ਮੁਲਜ਼ਮ ਕਾਬੂ ਕੀਤੇ ਜਾਣਗੇ।