Kushti Dangal: ਅਕਾਲੀ ਆਗੂ ਦਾ ਬਿਆਨ, ਨੌਜਵਾਨਾਂ ਨੂੰ ਰਵਾਇਤੀ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ - Sri Fatehgarh Sahib
Published : Sep 9, 2023, 5:58 PM IST
ਪਿੰਡਾਂ ਵਿੱਚ ਕੁਸ਼ਤੀਆਂ ਤੇ ਦੰਗਲ ਹੋਣੇ, ਨੌਜਵਾਨਾਂ ਨੂੰ ਰਵਾਇਤੀ ਖੇਡਾਂ ਨਾਲ ਹੀ ਨਹੀ ਜੋੜਦੇ ਸਗੋਂ ਸਮਾਜਿਕ ਬੁਰਾਈਆਂ ਨੂੰ ਲਾਂਭੇ ਕਰਨ ਵਿੱਚ ਵੀ ਸਹਾਈ ਹੁੰਦੇ ਹਨ। ਇਹ ਕਹਿਣਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਜੋ ਹਲਕੇ ਦੇ ਪਿੰਡ ਉੱਚੀ ਰੁੜਕੀ 'ਚ ਕੌਮਾਂਤਰੀ ਪਹਿਲਵਾਨ ਸਵ ਗੁਰਮੇਲ ਸਿੰਘ ਮੇਲੀ ਦੀ ਯਾਦ ਵਿੱਚ ਗੁੱਗਾ ਪੀਰ ਦੀ ਮਜ਼ਾਰ 'ਤੇ ਕਰਵਾਏ ਵਿਸ਼ਾਲ ਦੰਗਲ ਕੁਸ਼ਤੀ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਪਹਿਲਵਾਨਾਂ ਦੇ ਦੰਗਲ ਤੇ ਕਬੱਡੀ ਕੱਪ ਕਰਵਾਉਣੇ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਲਾਂਭੇ ਕਰਕੇ ਰਵਾਇਤੀ ਖੇਡਾਂ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ 'ਤਾਂ ਨਸ਼ਾ ਖ਼ਤਮ ਕਰਨ 'ਚ ਫੇਲ੍ਹ ਸਾਬਤ ਹੋਈ ਹੈ ਤਾਂ ਖੁਦ ਹੀ ਇਸ ਲਈ ਯਤਨ ਕਰਨ ਦੀ ਲੋੜ ਹੈ।