Majithia on Khaira Case: ਸੁਖਪਾਲ ਖਹਿਰਾ ਦੀ ਗ੍ਰਿਫਤਾਰੀ 'ਤੇ ਬੋਲੇ ਬਿਕਰਮ ਮਜੀਠੀਆ, ਕਿਹਾ-ਗਲਤ ਹੋਇਆ ਪਰ ਸ਼ੁਰੂਆਤ ਤੇਰੇ ਬੰਦਿਆਂ ਨੇ ਕੀਤੀ ਸੀ - ਖਹਿਰਾ ਖਿਲਾਫ਼ ਮਜੀਠੀਆ ਦਾ ਬਿਆਨ
Published : Sep 28, 2023, 10:58 PM IST
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਤੰਜ਼ ਕੱਸਿਆ ਹੈ। ਇਸ ਦੌਰਾਨ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਖਹਿਰਾ ਸਾਬ੍ਹ ਗਲਤ ਹੋਇਆ ਪਰ ਸ਼ੁਰੂਆਤ ਤੇਰੇ ਬੰਦਿਆਂ ਵਲੋਂ ਕੀਤੀ ਗਈ ਸੀ। ਮਜੀਠੀਆ ਦਾ ਕਹਿਣਾ ਕਿ ਜਦੋਂ ਮੇਰੀ ਗ੍ਰਿਫ਼ਤਾਰੀ ਹੋਈ ਸੀ ਤਾਂ ਤੇਰੇ ਬੰਦਿਆਂ ਨੇ ਇੰਝ ਮੁੱਛਾਂ ਚੜਾਈਆਂ ਸੀ ਪਰ ਮੈਂ ਤੇਰੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਾ ਹਾਂ। ਮਜੀਠੀਆ ਦਾ ਕਹਿਣਾ ਕਿ ਸੁਖਪਾਲ ਖਹਿਰਾ ਨਾਲ ਹੋਈ ਧੱਕੇਸ਼ਾਹੀ ਦੇ ਉਹ ਖਿਲਾਫ਼ ਹਨ। ਇਸ ਦੌਰਾਨ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਦੌਰਾਨ ਉਨ੍ਹਾਂ ਪੰਜਾਬ ਸਰਕਾਰ 'ਤੇ ਵੀ ਕਈ ਮੁੱਦਿਆਂ ਨੂੰ ਲੈਕੇ ਨਿਸ਼ਾਨੇ ਸਾਧੇ ਹਨ। ੳਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਆਪਣੀਆਂ ਜਾਇਜ਼ ਮੰਗਾਂ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਸ 'ਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਕੈਨੇਡੀਅਨ ਗਾਇਕ ਸ਼ੁਭ ਦਾ ਵੀ ਸਮਰਥਨ ਕੀਤਾ।