ਅਜਨਾਲਾ ਪੁਲਿਸ ਨੇ ਹੈਰੋਇਨ ਸਮੇਤ 2 ਨੌਜਵਾਨ ਕੀਤੇ ਕਾਬੂ - ਹੈਰੋਇਨ ਸਮੇਤ 2 ਨੌਜਵਾਨ ਕੀਤੇ ਕਾਬੂ
Published : Dec 5, 2023, 10:11 PM IST
ਅਜਨਾਲਾ ਪੁਲਿਸ ਨੇ ਗਸ਼ਤ ਦੌਰਾਨ ਦੋ ਕਥਿਤ ਮੁਲਜਮਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇੱਕ ਨੌਜਵਾਨ ਤੋਂ ਅੱਠ ਗ੍ਰਾਮ ਅਤੇ ਦੂਸਰੇ ਤੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਕਤ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੁੱਢਲੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਵਿਚੋਂ ਇਕ ਮੁਲਜ਼ਮ ਨੂੰ ਪਹਿਲਾਂ ਤੋਂ ਹੀ ਸਾਲ 2019 ਵਿੱਚ ਦਰਜ ਇਕ ਮਾਮਲੇ ਵਿੱਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਬੁਲਾਰੇ ਨੇ ਦੱਸਿਆ ਪੁਲਿਸ ਪਾਰਟੀ ਵੱਲੋ ਗਸ਼ਤ ਕਰਦੇ ਹੋਏ ਅਜਨਾਲਾ ਤੋਂ ਕਥਿਤ ਮੁਲਜ਼ਮ ਬਲਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਿਆਦੀਆਂ ਕਲ਼ਾਂ ਨੂੰ 08 ਗ੍ਰਾਮ ਹੈਰੋਇਨ ਅਤੇ ਕਥਿਤ ਮੁਲਜ਼ਮ ਸ਼ਿਵ ਪ੍ਰਸਾਦ ਪੁੱਤਰ ਪਾਰਸ ਨਾਥ ਚੋਗਾਵਾ ਰੋਡ ਬਾਈਪਾਸ ਅਜਨਾਲਾ ਨੂੰ 02 ਗ੍ਰਾਮ ਹੈਰੋਇੰਨ ਕੁੱਲ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਜਿਸ ਸਬੰਧੀ ਉਕਤ ਕਥਿਤ ਦੋਸ਼ੀਆ ਖਿਲਾਫ ਮੁਕੱਦਮਾ ਨੰ. 250, ਜੁਰਮ 21-29/61/85 ਐਨ ਡੀ ਪੀ ਐਸ ਐਕਟ ਤਹਿਤ ਥਾਣਾ ਅਜਨਾਲਾ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।