ਲੁਧਿਆਣਾ ਦੇ ਪਿੰਡ ਵੜੈਚ 'ਚ ਚਿੱਟੇ ਦਿਨ ਹੋਈ ਲੁੱਟ, ਤੇਜ਼ਧਾਰ ਹਥਿਆਰ ਵਿਖਾ ਬਜ਼ੁਰਗ ਤੋਂ ਲੁੱਟੀ 30 ਹਜ਼ਾਰ ਦੀ ਨਕਦੀ, ਵੇਖੋ ਸੀਸੀਟੀਵੀ - sharp weapon
Published : Jan 19, 2024, 4:10 PM IST
ਲੁਧਿਆਣਾ ਦੇ ਮੁੱਲਾਂਪੁਰ ਦਾਖਾ ਨੇੜਲੇ ਪਿੰਡ ਵੜੈਚ ਵਿੱਚ ਬੁੱਧਵਾਰ ਸਵੇਰੇ 11 ਵਜੇ ਦੇ ਕਰੀਬ ਅਣਪਛਾਤਾ ਲੁਟੇਰਾ ਇਕੱਲੇ ਰਹਿ ਰਹੇ ਬਜ਼ੁਰਗ ਵਿਅਕਤੀ ਦੇ ਘਰ ਦਾਖਲ ਹੋਇਆ ਅਤੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਦਾਖਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ 11 ਵਜੇ ਜਦੋਂ ਉਹ ਆਪਣੇ ਘਰ ਮੌਜੂਦ ਸੀ ਤਾਂ ਇੱਕ ਅਣਪਛਾਤਾ ਲੁਟੇਰਾ ਆਇਆ, ਜਿਸ ਨੇ ਮੂੰਹ ਬੰਨ੍ਹਿਆ ਹੋਇਆ ਸੀ। ਜਿਸ ਨੇ ਪਹਿਲਾਂ ਉਸ ਤੋਂ ਪੈਸਿਆਂ ਦੀ ਮੰਗ ਕੀਤੀ, ਜਦੋਂ ਉਸ ਨੇ ਨਾ ਦਿੱਤਾ ਤਾਂ ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਫਿਰ ਤੇਜ਼ਧਾਰ ਹਥਿਆਰ ਦਿਖਾਉਂਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਫਿਰ ਡਰਦਿਆਂ ਉਸ ਨੇ ਅਲਮਾਰੀ ਵਿੱਚ ਰੱਖੇ ਤੀਹ ਹਜ਼ਾਰ ਰੁਪਏ ਕੱਢ ਕੇ ਅਣਪਛਾਤੇ ਲੁਟੇਰੇ ਨੂੰ ਦੇ ਦਿੱਤੇ। ਫਿਰ ਲੁਟੇਰਾ ਉੱਥੋਂ ਚਲਾ ਗਿਆ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਜਦੋਂ ਉਸ ਨੇ ਸ਼ੀਸ਼ੇ ਵਿੱਚੋਂ ਝਾਤ ਮਾਰੀ ਤਾਂ ਲੁਟੇਰਾ ਘਰ ਦੇ ਬਾਹਰ ਖੜ੍ਹੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਲੁਟੇਰੇ ਦੀ ਭਾਲ ਜਾਰੀ ਹੈ।