ਅਦਾਕਾਰ ਰਾਜ ਬੱਬਰ ਨੇ ਧੀ ਜੂਹੀ ਬੱਬਰ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ,ਸਰਬੱਤ ਦੇ ਭਲੇ ਦੀ ਕੀਤੀ ਅਰਦਾਸ - ਪਾਲੀਵੁੱਡ ਸਟਾਰ ਜੂਹੀ ਬੱਬਰ
Published : Dec 9, 2023, 12:08 PM IST
ਬਾਲੀਵੁਡ ਸਟਾਰ ਰਾਜ ਬੱਬਰ ਅੱਜ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਪਹੁੰਚੇ। ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਮੱਥਾ ਟੇਕਣ ਉਪਰੰਤ ਉਨ੍ਹਾਂ ਇਲਾਹੀ ਬਾਣੀ ਸਰਵਣ ਕੀਤੀ। ਇਸ ਮੌਕੇ ਰਾਜ ਬੱਬਰ ਨੇ ਕਿਹਾ ਕਿ ਉਹ ਵਿਆਹ ਸਮਾਗਮ ਲਈ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਆਏ ਸਨ ਅਤੇ ਉਹ ਪਹਿਲੀ ਵਾਰ ਆਪਣੇ ਪੂਰੇ ਪਰਵਾਰ ਦੇ ਨਾਲ ਇੱਥੇ ਪਹੁੰਚੇ ਹਨ। ਇਸ ਮੌਕੇ ਰਾਜ ਬੱਬਰ ਦੀ ਧੀ ਅਤੇ ਪਾਲੀਵੁੱਡ ਸਟਾਰ ਜੂਹੀ ਬੱਬਰ (Pollywood star Juhi Babbar) ਨੇ ਦੱਸਿਆ ਕਿ ਅੱਜ ਪਹਿਲੀ ਵਾਰ ਪਿਤਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੌਣ ਦਾ ਮੌਕਾ ਮਿਲਿਆ ਅਤੇ ਸਮੂਹ ਪਰਿਵਾਰ ਵੱਲੋਂ ਭੈਣ ਕਜਰੀ ਦੇ ਵਿਆਹ ਦੀ ਅਰਦਾਸ ਕਰਨ ਲਈ ਉਹ ਇੱਥੇ ਆਏ ਹਨ।