ਰੇਤ ਦੇ ਵਾਹਨਾਂ ਦੀ ਨਜਾਇਜ਼ ਪਰਚੀਆਂ ਕੱਟਣ ਦੇ ਦੋਸ਼ ਵਿੱਚ ਤਿੰਨ ਲੋਕਾਂ ਉਤੇ ਕਾਰਵਾਈ - jalandhar latest news
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨਜਾਇਜ਼ ਮਾਈਨਿੰਗ ਅਤੇ ਭ੍ਰਿਸ਼ਟਾਚਾਰੀ ਉਤੇ ਨਕੇਲ ਕੱਸਣ ਦੀ ਗੱਲ ਕਰ ਰਹੀ ਹੈ ਤਾਂ ਉਥੇ ਹੀ ਜਲੰਧਰ ਦਿਹਾਤੀ ਪੁਲਿਸ ਥਾਣਾ ਬਿਲਗਾਂ ਤੋਂ ਮਾਮਲਾ ਸਾਹਮਣੇ ਆਇਆ ਜਿਥੇ ਇਕ ਕੌਂਸਲਰ ਅਤੇ ਉਸ ਦੇ ਦੋ ਸਾਥੀ ਮਾਨਤਾ ਪ੍ਰਾਪਤ ਮਾਈਨਿੰਗ ਵਾਲੀ ਥਾਂ ਤੋਂ ਭਰਨ ਵਾਲੇ ਵਾਹਨਾਂ ਤੋਂ ਜਬਰੀ ਪਰਚੀ ਕੱਟ ਕੇ ਪੈਸੇ ਵਸੂਲ ਰਹੇ ਸਨ। ਇਸ ਸਬੰਧੀ ਜਦੋਂ ਪੁਲਿਸ ਨੂੰ ਪਤਾ ਚੱਲਿਆ ਤਾਂ ਉਕਤ ਤਿੰਨਾਂ ਉਤੇ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਥੇ ਪੁਲਿਸ ਨੇ ਇੰਨਾਂ ਵਲੋਂ ਕੱਟੀਆਂ ਗਈਆਂ ਪਰਚੀਆਂ ਵੀ ਬਰਾਮਦ ਕਰ ਲਈਆਂ ਹਨ। ਹੁਣ ਪੁਲਿਸ ਵਲੋਂ ਉਕਤ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
Last Updated : Feb 3, 2023, 8:29 PM IST