ਲੁੱਟ ਦੌਰਾਨ ਨੌਜਵਾਨ ਨੂੰ ਮਾਰੀ ਗੋਲੀ ! - ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ
ਅੰਮ੍ਰਿਤਸਰ ਵਿਖੇ ਸ਼ਨੀਵਾਰ ਨੂੰ ਲੁਟੇਰਿਆਂ ਵਲੋ ਕਿਸੇ ਰਾਹ ਜਾਂਦੇ ਨਹੀਂ, ਬਲਕਿ ਦਿਨ ਚੜ੍ਹਦੇ ਘਰ ਵੜ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਅਜਿਹੀ ਵੱਡੀ ਖੌਫਨਾਕ ਤਸਵੀਰ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਅਧੀਨ ਪੈਂਦੇ ਕਸਬਾ ਰਈਆ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਦਿਨ ਚੜ੍ਹਦੇ ਹੀ 4 ਅਣਪਛਾਤੇ ਲੁਟੇਰੇ ਘਰ ਵਿੱਚ ਦਾਖਿਲ ਹੁੰਦੇ ਹਨ। ਦੋਸ਼ ਹਨ ਕਿ ਸਾਰੇ ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇਰਿਆਂ ਵਲੋਂ ਜਿੱਥੇ ਲੁੱਟ ਨੂੰ ਅੰਜਾਮ ਦਿੱਤਾ ਗਿਆ, ਉਥੇ ਹੀ ਇਕ ਲੜਕੇ ਨੂੰ ਗੋਲੀ ਮਾਰ ਦੇਣ ਦੀ ਵੀ ਖ਼ਬਰ ਹੈ। ਫਿਲਹਾਲ ਇਸ ਘਟਨਾ ਤੋਂ ਬਾਅਦ ਪਏ ਚੀਕ ਚਿਹਾੜੇ ਦੌਰਾਨ ਜਿੱਥੇ ਪੁਲਿਸ ਪਾਰਟੀ ਵਲੋਂ ਮੌਕੇ 'ਤੇ ਪੁੱਜ ਕੇ ਡੀਵੀਆਰ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ। ਉਥੇ ਹੀ ਗੋਲੀ ਲੱਗਣ ਕਾਰਨ ਜਖਮੀ ਹੋਏ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
Last Updated : Feb 3, 2023, 8:33 PM IST