ਅੰਮ੍ਰਿਤਸਰ 'ਚ ਮਾਮੂਲੀ ਝਗੜੇ ਮਗਰੋਂ ਚੱਲੀ ਗੋਲੀ, ਇੱਕ ਨੌਜਵਾਨ ਗੋਲੀ ਲੱਗਣ ਨਾਲ ਹੋਇਆ ਜ਼ਖ਼ਮੀ,ਪੁਲਿਸ ਨੇ ਆਰੰਭੀ ਕਾਰਵਾਈ - Shot fired in Amritsar
Published : Dec 18, 2023, 9:33 PM IST
ਅੰਮ੍ਰਿਤਸਰ ਦੇ ਕਸਬਾ ਚਵਿੰਡਾ ਦੇਵੀ ਵਿੱਚ ਮੋਟਰਸਾਈਕਲ ਰਿਪੇਅਰ ਕਰਵਾਉਣ ਆਏ ਇੱਕ ਨੌਜਵਾਨ ਦੇ ਉੱਤੇ ਦੂਜੀ ਧਿਰ ਦੇ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ (Shot fired in Amritsar) ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਹਸਪਤਾਲ ਵਿੱਚ ਜੇਰ ਏ ਇਲਾਜ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਚਵਿੰਡਾ ਦੇਵੀ ਵਿਖੇ ਮੋਟਰਸਾਈਕਲ ਰਿਪੇਅਰ ਕਰਵਾਉਣ ਆਇਆ ਸੀ, ਇਸ ਦੌਰਾਨ ਦੋ ਉਸ ਦੇ ਜਾਣਕਾਰ ਨੌਜਵਾਨ ਆਏ ਅਤੇ ਮਾਮੂਲੀ ਵਿਵਾਦ ਤੋਂ ਬਾਅਦ ਉਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਹਮਲਾਵਰਾਂ ਨੇ ਕਰੀਬ ਤਿੰਨ ਫਾਇਰ ਕੀਤੇ ਗਏ, ਜਿਸ ਦੇ ਵਿੱਚੋ ਇੱਕ ਫਾਇਰ ਉਸ ਦੇ ਪੈਰ ਦੇ ਵਿੱਚ ਵੱਜ ਜਾਣ ਕਾਰਨ ਉਹ ਜ਼ਖ਼ਮੀ ਹੋ ਗਿਆ। ਥਾਣਾ ਕੱਥੂਨੰਗਲ ਦੇ ਐੱਸਐੱਚਓ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ ਉੱਤੇ ਪਹੁੰਚ ਕੇ ਨਜ਼ਦੀਕੀ ਸੀਸੀਟੀਵੀ ਦੀ ਜਾਂਚ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਦੇ ਬਿਆਨਾਂ ਮੁਤਾਬਕ ਹਮਲਾਵਰਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ।