ਬਠਿੰਡਾ ਦੇ ਇੱਕ ਖਾਲੀ ਪਲਾਟ ਵਿੱਚ ਨਸ਼ੇ ਦੀ ਹਾਲਤ ਵਿੱਚ ਮਿਲਿਆ ਨੌਜਵਾਨ - ਨਸ਼ੇ ਦੀ ਹਾਲਤ ਵਿੱਚ ਮਿਲਿਆ ਨੌਜਵਾਨ
ਬਠਿੰਡਾ ਧੋਬੀਆਣਾ ਬਸਤੀ ਵਿਖੇ ਖਾਲੀ ਪਲਾਟ ਵਿੱਚ ਇੱਕ ਨੌਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ ਤਾਂ ਉਥੇ ਲੋਕ ਇਕੱਠੇ ਹੋ ਗਏ। ਉਨ੍ਹਾਂ ਵੱਲੋਂ ਸਹਾਰਾ ਕਲੱਬ ਅਤੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਕੁਝ ਨੌਜਵਾਨ ਉਸ ਬੇਹੋਸ਼ ਪਏ ਨੌਜਵਾਨ ਨੂੰ ਉਠਾ ਕੇ ਲਾਏ ਗਏ। ਦੱਸ ਦਈਏ ਕਿ ਇਸ ਪਲਾਟ ਵਿਚ ਪਹਿਲਾਂ ਵੀ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਲਾਟ ਵਿਚ ਹਰ ਰੋਜ਼ ਨਸ਼ੇੜੀ ਬੈਠ ਕੇ ਨਸਾ ਕਰਦੇ ਹਨ। ਸਾਡੇ ਮੁਹੱਲੇ ਵਿਚ ਸ਼ਰੇਆਮ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ ਅਤੇ ਬਹੁਤੇ ਨੌਜਵਾਨ ਨਸ਼ੇ ਦੀ ਲਪੇਟ ਵਿਚ ਹਨਇਸ ਮੌਕੇ 'ਤੇ ਪਹੁੰਚੇ ਸਹਾਰਾ ਵਰਕਰ ਵਿੱਕੀ ਕੁਮਾਰ ਏ. ਐਸ. ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਮੁਹੱਲਾ ਧੋਬੀਆਣਾ ਵਿਖੇ ਖਾਲੀ ਪਲਾਟ ਵਿੱਚ ਇੱਕ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੈ ਪਰ ਉਹ ਸਾਡੇ ਆਉਣ ਤੋਂ ਪਹਿਲਾਂ ਹੀ ਉਠ ਕੇ ਚਲਾ ਗਿਆ ਸੀ।
Last Updated : Feb 3, 2023, 8:36 PM IST