ਪੁਲਿਸ ਦੇ ਨਾਂ ਉਤੇ ਲੋਕਾਂ ਨਾਲ ਠੱਗੀ ਮਾਰਨ ਵਾਲੀ ਔਰਤ ਗ੍ਰਿਫਤਾਰ - Tarn Taran news in punjabi
ਤਰਨਤਾਰਨ ਥਾਣਾ ਸਿਟੀ ਪੁਲਿਸ ਨੇ ਪੁਲਿਸ ਦੇ ਨਾਂਅ ਤੇ ਪੈਸੇ ਲੈ ਕੇ ਕੇਸ ਵਿਚੋਂ ਬਾਹਰ ਕਢਵਾਉਣ ਦੇ ਨਾਂ ਉਤੇ ਠੱਗੀ ਮਾਰਨ ਵਾਲੀ ਔਰਤ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਹਰਵਿੰਦਰ ਕੌਰ ਅਤੇ ਰਾਜਵਿੰਦਰ ਸਿੰਘ ਉਰਫ ਰਾਜੂ ਜਿਨ੍ਹਾਂ ਵੱਲੋਂ ਇਕ ਗਿਰੋਹ ਬਣਾਇਆ ਹੋਇਆ ਸੀ ਅਤੇ ਇਹ ਗਰੋਹ ਉਨ੍ਹਾਂ ਵਿਅਕਤੀਆਂ ਨਾਲ ਠੱਗੀ ਮਾਰਦਾ ਸੀ ਜਿੰਨਾ ਤੇ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਜਾਂਦੇ ਸਨ ਅਤੇ ਇਹ ਦੋਵੇਂ ਜਾਣੇ ਉਹਨਾਂ ਤੋਂ ਇਹ ਕਹਿ ਕੇ ਮੋਟੀ ਰਕਮ ਵਸੂਲਦੇ ਸਨ ਕਿ ਉਹਨਾਂ ਨੂੰ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲਿਆਂ ਵਿਚੋਂ ਉਹ ਪੁਲਿਸ ਦੇ ਉੱਚ ਅਫਸਰਾਂ ਨਾਲ ਗੱਲ ਕਰ ਕੇ ਬਾਹਰ ਕਢਵਾ ਦੇਣਗੇ।woman who cheated people name of TarnTaran police
Last Updated : Feb 3, 2023, 8:33 PM IST