ਹੁਸ਼ਿਆਰਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਟਰੈਕਟਰ ਟਰਾਲੀ ਥੱਲੇ ਆਉਣ ਨਾਲ ਨੌਜਵਾਨ ਦੀ ਮੌਤ - ਹੁਸ਼ਿਆਰਪੁਰ ਚ ਨੌਜਵਾਨ ਦੀ ਮੌਤ
Published : Jan 9, 2024, 12:22 PM IST
ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਕਾਲੇਵਾਲ ਵਿੱਚ ਦੇਰ ਰਾਤ ਇੱਕ ਨੌਜਵਾਨ ਦੀ ਟਰੈਕਟਰ ਟਰਾਲੀ ਹੇਠ ਆ ਕੇ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਜਰਨੈਲ ਸਿੰਘ (26) ਪੁੱਤਰ ਸੁਰਜੀਤ ਸਿੰਘ ਨਿਵਾਸੀ ਮਹਿਤਪੁਰ ਜਦੋਂ ਆਪਣਾ ਟਰੈਕਟਰ ਟਰਾਲੀ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਪਿੰਡ ਕਾਲੇਵਾਲ-ਬੀਤ ਲਾਗੇ ਮੇਨ ਸੜਕ 'ਤੇ ਪੈਂਦੇ ਮੋੜ 'ਤੇ ਟਰੈਕਟਰ ਬੇਕਾਬੂ ਹੋ ਗਿਆ। ਇਸ ਦੌਰਾਨ ਜਰਨੈਲ ਸਿੰਘ ਟਰੈਕਟਰ ਥੱਲੇ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਘਟਨਾਂ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਜਿਸ ਦਾ ਪਤਾ ਸਵੇਰੇ ਲੱਗਿਆ, ਪਰ ਉਦੋਂ ਤਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਘਟਨਾਂ ਦੀ ਵਜ੍ਹਾ ਸੰਘਣੀ ਧੁੰਦ ਹੈ। ਸੂਚਨਾ ਮਿਲਣ 'ਤੇ ਬੀਣੇਵਾਲ ਪੁਲਿਸ ਚੌਂਕੀ ਦੇ ਇੰਚਾਰਜ ਵਾਸਦੇਵ ਏਐਸਆਈ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਅਤੇ ਵਾਰਿਸਾਂ ਦੇ ਕਹਿਣ ਤੇ ਧਾਰਾ 174 ਅਧੀਨ ਜਰੂਰੀ ਕਾਰਵਾਈ ਕੀਤੀ ਜਾ ਰਹੀ ਹੈ।