ਦੀਵਾਲੀ ਮੌਕੇ ਘਰ 'ਚ ਪਏ ਕੋਲਿਆਂ ਨੂੰ ਲੱਗੀ ਅੱਗ ਲੱਖਾਂ ਦਾ ਸਮਾਨ ਸੜ ਕੇ ਸਵਾਹ - Terrible fire in Mukerian market
ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਮੁਕੇਰੀਆਂ ਦੇ ਬਾਜ਼ਾਰ ਵਿੱਚ ਭਿਆਨਕ fire broke out in the market of Mukerians ਅੱਗ ਲੱਗ ਗਈ। ਇਹ ਅੱਗ ਬਾਜ਼ਾਰ ਮੁਕੇਰੀਆਂ ਦੇ ਥਾਣੇ ਦੇ ਨਾਲ ਲੱਗਦੇ ਘਰ ਵਿਚ ਲੱਗੀ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਘਰ ਵਿੱਚ ਪਏ ਕੋਲਿਆਂ ਨੂੰ ਲੱਗੀ ਅੱਗ ਲੱਗਣ ਕਾਰਨ ਅੱਗ ਨੇ ਸਾਰੇ ਘਰ ਨੂੰ ਲਪੇਟ ਵਿੱਚ ਲੈ ਲਿਆ ਹੈ। ਦੁਕਾਨ ਮਾਲਕ ਵਰਿੰਦਰ ਕੁਮਾਰ ਦੇ ਪੁੱਤਰ ਸੰਜੀਵ ਕੁਮਾਰ ਬਹਿਲ ਨਿਵਾਸੀ ਨਿਊ ਕਲੋਨੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅੱਗ ਲਗਣ ਤੋਂ ਬਾਅਦ ਸ਼ਹਿਰ ਵਿਚ ਹਫੜਾ ਦਫੜੀ ਮੱਚ ਗਈ। ਕੁਝ ਘੰਟੇ ਬੀਤਣ ਤੋਂ ਬਾਅਦ ਵੀ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ। ਜਦ ਕਿ ਨਗਰ ਕੌਂਸਲ ਦਫ਼ਤਰ ਵਿੱਚ ਅੱਗ ਬੁਝਾਉਣ ਵਾਲੀਆਂ ਦੋ ਗੱਡੀਆਂ ਖੜ੍ਹੀਆਂ ਹਨ ਪਰ ਉਹ ਸਫੈਦ ਹਾਥੀ ਸ਼ਾਬਤ ਹੋ ਰਹੀਆਂ ਹਨ। ਪਰਿਵਾਰ ਵਾਲਿਆ ਨੇ ਦੱਸਿਆ ਕਿ ਉਨ੍ਹਾਂ ਦਾ 20 ਤੋ 22 ਲੱਖ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ।
Last Updated : Feb 3, 2023, 8:30 PM IST