Jalandhar Accident: ਜਲੰਧਰ ਨੈਸ਼ਨਲ ਹਾਈਵੇਅ 'ਤੇ ਟਰੱਕ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ, ਲੱਗੀ ਭਿਆਨਕ ਅੱਗ - ਸੜਕ ਵਿਚਾਲੇ ਲੱਗੀ ਟਰੱਕ ਤੇ ਕਾਰ ਨੂੰ ਅੱਗ
Published : Sep 3, 2023, 2:37 PM IST
ਜਲੰਧਰ: ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਉੱਪਰ ਟਰੱਕ ਅਤੇ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਦੋਹਾਂ ਵਾਹਨਾਂ ਨੂੰ ਅੱਗ ਲੱਗ ਗਈ। ਹਾਦਸਾ ਵਾਪਰਦੇ ਹੀ ਲੋਕਾਂ ਵਿੱਚ ਹੜਕੰਪ ਮੱਚ ਗਿਆ। ਇਹ ਹਾਦਸਾ ਦੁਪਹਿਰ ਵੇਲੇ ਜਲੰਧਰ ਦਿੱਲੀ ਨੈਸ਼ਨਲ ਹਾਈਵੇਅ ਉੱਪਰ ਗੋਰਾਇਆਂ ਇਲਾਕੇ 'ਚ ਵਾਪਰਿਆ ਹੈ। ਇਹ ਟੱਕਰ ਇੰਨੀ ਜਬਰਦਸਤ ਸੀ ਕੇ ਦੋਨਾਂ ਗੱਡੀਆਂ ਨੂੰ ਅੱਗ ਲੱਗਣ ਤੋਂ ਬਾਅਦ ਪਟਾਕੇ ਪੈਣੇ ਸ਼ੁਰੂ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਜਿਸ ਟਰੱਕ ਦੀ ਕਾਰ ਨਾਲ ਟੱਕਰ ਹੋਈ, ਉਸ ਵਿੱਚ ਕੈਮੀਕਲ ਭਰਿਆ ਹੋਇਆ ਸੀ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਤ ਕਾਰਜ ਵਿੱਚ ਜੁਟ ਗਈ। ਉਥੇ ਹੀ ਇਸ ਹਾਦਸੇ ਕਾਰਨ ਹਾਈਵੇਅ ਉੱਤੇ ਲੰਮਾ ਜਾਮ ਲੱਗ ਗਿਆ। ਹਾਦਸੇ ਵਿੱਚ ਕਿਸੇ ਦੇ ਆਹਤ ਹੋਣ ਦੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ। ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।