ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਉੱਤੇ ਵਾਪਰਿਆ ਭਿਆਨਕ ਹਾਦਸਾ - Latest news of Bathinda
ਬਠਿੰਡਾ ਚੰਡੀਗੜ੍ਹ ਰੋਡ 'ਤੇ 3 ਵਾਹਨ ਆਪਸ 'ਚ ਟਕਰਾ ਗਏ। ਬਠਿੰਡਾ ਸਾਈਡ ਤੋਂ ਆ ਰਹੇ ਓਵਰ ਸਪੀਡ ਵਰਨਾ ਰਾਮਪੁਰਾ ਸਾਈਡ ਤੋਂ ਆ ਰਹੇ ਵਾਹਨਾਂ ਨਾਲ ਟੱਕਰ ਹੋ ਗਈ। ਬਠਿੰਡਾ ਸਾਈਡ ਤੋਂ ਆ ਰਹੀ ਓਵਰ ਸਪੀਡ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਦੇ ਦੂਜੇ ਪਾਸੇ ਚਲੀ ਗਈ ਅਤੇ ਜੋ ਗੱਡੀਆਂ ਬਠਿੰਡਾ ਵਾਲੀ ਸਾਇਡ ਜਾ ਰਹੀਆਂ ਸੀ ਉਨ੍ਹਾਂ ਵਿੱਚ ਜਾ ਟਕਰਾਈ। ਜਿਸ ਕਾਰਨ ਗੱਡੀਆਂ ਬੁਰੀ ਤਰ੍ਹਾਂ ਚਕਨਾਚੂਰ ਹੋ ਗਈਆਂ ਇਸ ਹਾਦਸੇ ਵਿੱਚ 2 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਆਦੇਸ਼ ਹਸਪਤਾਲ ਦਾਖਲ ਕਰਵਾਇਆ ਗਿਆ ਹੈ।Latest news of Bathinda in Punjabi
Last Updated : Feb 3, 2023, 8:31 PM IST