ਪੰਜਾਬ

punjab

ਮੋਟਰਸਾਈਕਲ ਨੂੰ ਲੱਗੀ ਮਾਮੂਲੀ ਟੱਕਰ ਨੇ ਧਾਰਿਆ ਖਤਰਨਾਕ ਰੂਪ,ਗਵਾਂਢੀ ਨੇ ਬੁਰੀ ਤਰ੍ਹਾਂ ਨੁਕਸਾਨੀ ਗੱਡੀ, ਪੁਲਿਸ ਨੇ ਕੀਤਾ ਮਾਮਲਾ ਦਰਜ

ETV Bharat / videos

ਮੋਟਰਸਾਈਕਲ ਨੂੰ ਲੱਗੀ ਮਾਮੂਲੀ ਟੱਕਰ ਨੇ ਧਾਰਿਆ ਖਤਰਨਾਕ ਰੂਪ, ਗਵਾਂਢੀ ਨੇ ਬੁਰੀ ਤਰ੍ਹਾਂ ਨੁਕਸਾਨੀ ਗੱਡੀ, ਪੁਲਿਸ ਨੇ ਕੀਤਾ ਮਾਮਲਾ ਦਰਜ - amritsar news

By ETV Bharat Punjabi Team

Published : Dec 23, 2023, 6:24 PM IST

ਅੰਮ੍ਰਿਤਸਰ :ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਵਿੱਚ ਦੋ ਧਿਰਾਂ ਵਿੱਚ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕੋਟ ਖਾਲਸਾ ਇੰਦਰਾ ਕਲੋਨੀ ਦੇ ਰਹਿਣ ਵਾਲੇ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਦੇਰ ਰਾਤ ਘਰੇਲੁ ਪ੍ਰੋਗਰਾਮ ਤੋਂ ਆਪਣੇ ਘਰ ਪਰਤ ਰਹੇ ਸੀ ਕਿ ਰਸਤੇ ਵਿੱਚ ਸੁਖਵਿੰਦਰ ਸਿੰਘ ਦਾ ਮੋਟਰਸਾਈਕਲ ਲੱਗਾ ਹੋਇਆ ਸੀ। ਜਿਸ ਦੌਰਾਨ ਕਾਰ ਲੰਘਾਉਂਦੇ ਸਮੇਂ ਮੋਟਰਸਾਈਕਲ ਜਮੀਨ 'ਤੇ ਡਿੱਗ ਗਿਆ। ਜਿਸ ਨੂੰ ਲੈ ਕੇ ਕਹਾ ਸੁਣੀ ਹੋ ਗਈ ਅਤੇ ਮਾਮਲਾ ਇਸ ਕਦਰ ਵੱਧ ਗਿਆ ਕਿ ਨੌਬਤ ਹੱਥੋਂ ਪਾਈ ਤੱਕ ਆ ਗਈ। ਜਿਸ ਵਿੱਚ ਦੇਰ ਰਾਤ ਮਾਮਲਾ ਸ਼ਾਂਤ ਕਰ ਲਿਆ ਗਿਆ। ਪਰ ਦਿਨ ਚੜਦੇ ਫਿਰ ਇੱਕ ਵਾਰ ਸੁਖਵਿੰਦਰ ਸਿੰਘ ਪਰਿਵਾਰ ਵੱਲੋਂ ਬਲਜਿੰਦਰ ਕੌਰ ਦੇ ਘਰ 'ਤੇ ਇੱਟਾਂ ਪੱਥਰ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਬਲਜਿੰਦਰ ਕੌਰ ਦੀ ਕਾਰ ਪੂਰੀ ਤਰ੍ਹਾਂ ਟੁੱਟ ਗਈ। ਜਿਸ ਨੂੰ ਲੈ ਕੇ ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਪੁਲਿਸ ਥਾਣੇ 'ਚ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਮਾਮਲੇ ਸਬੰਧੀ ਕੰਕਾਰੀ ਦਿੰਦੇ ਹੋਏ ਥਾਣਾ ਮੁਖੀ ਸਤਨਾਮ ਸਿੰਘ ਨੇ ਕਿਹਾ ਕਿ ਦਰਖਾਸਤਾਂ ਥਾਣੇ ਵਿੱਚ ਪਹੁੰਚ ਗਈਆਂ ਨੇ ਤੇ ਪੁਲਿਸ ਨੇ ਮੌਕਾ ਦੇਖ ਲਿਆ ਹੈ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ABOUT THE AUTHOR

...view details