ਰੂਪਨਗਰ ਲਾਗੇ ਵਾਪਰਿਆ ਭਿਆਨਕ ਸੜਕ ਹਾਦਸਾ, ਕੋਈ ਜਾਨੀ ਨੁਕਸਾਨ ਨਹੀਂ - ਰੋਪੜ ਲਾਗੇ ਵਾਪਰਿਆ ਸੜਕੀ ਹਾਦਸਾ
Published : Nov 22, 2023, 9:44 PM IST
ਰੂਪਨਗਰ ਲਾਗੇ ਟਰੈਕਟਰ ਨੂੰ ਪਿੱਛੇ ਤੋਂ ਟਿੱਪਰ ਨੇ ਟੱਕਰ ਮਾਰ ਦਿੱਤੀ ਅਤੇ ਇਸ ਦੌਰਾਨ ਟਿੱਪਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਟਰੈਕਟਰ 4 ਵਾਰ ਪਲਟੀਆ ਖਾ ਕੇ ਕਰੀਬ 50 ਮੀਟਰ ਦੂਰੀ ਉੱਤੇ ਰੁਕਿਆ। ਜਾਣਕਾਰੀ ਮੁਤਾਬਿਕ ਇਸਦੇ ਹੇਠਾਂ ਟਰੈਕਟਰ ਚਾਲਕ ਫਸ ਗਿਆ ਪਰ ਹਾਦਸੇ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਹਾਦਸੇ ਵਿੱਚ ਇਕ ਵਿਅਕਤੀ ਗੰਭੀਰ ਜਖਮੀ ਹੋਇਆ ਹੈ। ਉਸ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਦੂਜੇ ਪਾਸੇ ਹਾਦਸੇ ਵਾਲੀ ਜਗ੍ਹਾ ਉੱਤੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਹੈ। ਟਿੱਪਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੋ ਵਿਅਕਤੀ ਟਰੈਕਟਰ ਉੱਤੇ ਮੌਜੂਦ ਸਨ ਉਹ ਹੁਸ਼ਿਆਰਪੁਰ ਤੋਂ ਵਾਪਸ ਰੂਪਨਗਰ ਆ ਰਹੇ ਸਨ।