ਨਸ਼ੇ 'ਚ ਧੁੱਤ ਸਕਾਰਪੀਓ ਗੱਡੀ ਦੇ ਚਾਲਕ ਨੇ ਭੰਨੀਆਂ ਤਿੰਨ ਗੱਡੀਆਂ, ਤਿੰਨ ਲੋਕ ਗੰਭੀਰ ਜ਼ਖ਼ਮੀ - ਸ਼ਰਾਬੀ ਚਾਲਕ ਨੇ ਵਾਹਨਾਂ ਨੂੰ ਮਾਰੀ ਟੱਕਰ
Published : Jan 17, 2024, 7:45 AM IST
ਮੋਗਾ ਦੇ ਬੁੱਘੀਪੁਰਾ ਚੌਕ 'ਤੇ ਇਕ ਤੇਜ਼ ਰਫਤਾਰ ਸਕਾਰਪੀਓ ਕਾਰ ਦੇ ਸ਼ਰਾਬੀ ਡਰਾਈਵਰ ਨੇ ਪਿੱਛੇ ਤੋਂ ਆ ਰਹੇ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਤਿੰਨ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਸ 'ਚ ਇੱਕ ਜ਼ਖਮੀ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਦਕਿ ਦੋ ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਹਾਦਸੇ ਦੇ ਪੀੜਤਾਂ ਦਾ ਕਹਿਣਾ ਕਿ ਉਹ ਦਰਬਾਰ ਸਾਹਿਬ ਨਤਮਸਤਕ ਹੋ ਕੇ ਆ ਰਹ ਸੀ ਤਾਂ ਪਿਛੋਂ ਸਕਾਰਪੀਓ ਕਾਰ ਦਾ ਡਰਾਈਵਰ ਜੋ ਨਸ਼ੇ 'ਚ ਧੁੱਤ ਸੀ, ਉਸ ਨੇ ਇਹ ਟੱਕਰ ਮਾਰੀ ਹੈ। ਉਨ੍ਹਾਂ ਦੱਸਿਆ ਕਿ ਗੱਡੀ 'ਚ ਨਸ਼ੇ ਦਾ ਸਮਾਨ ਬਰਾਮਦ ਹੋਇਆ ਹੈ, ਜਦਕਿ ਕਾਰ ਚਾਲਕ ਹਾਦਸੇ ਤੋਂ ਬਾਅਦ ਫ਼ਰਾਰ ਹੋ ਗਿਆ। ਉਧਰ ਪੁਲਿਸ ਨੇ ਗੱਡੀ ਕਬਜ਼ੇ 'ਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।