ਨਸ਼ੇ 'ਚ ਧੁੱਤ ਕਾਰ ਚਾਲਕ ਨੇ ਲੜਕੇ ਨੂੰ ਬੁਰੀ ਤਰ੍ਹਾਂ ਦਰੜਿਆ, ਦੇਖ ਕੇ ਰੂਹ ਜਾਵੇਗੀ ਕੰਬ ! - drugged car driver crushed a girl In Amritsar
Published : Dec 9, 2023, 5:43 PM IST
ਅੰਮ੍ਰਿਤਸਰ:ਦੇਰ ਰਾਤ ਜੰਡਿਆਲਾ ਗੁਰੂ ਵਿਖੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਕਾਰ ਚਾਲਕ ਨੇ ਨੌਜਵਾਨ ਲੜਕੇ ਨੂੰ ਕਾਰ ਹੇਠਾਂ ਦਰੜ ਦਿੱਤਾ। ਜਿਸ ਕਾਰਨ ਨੌਜਵਾਨ ਗੰਭੀਰ ਰੂਪ ਜ਼ਖਮੀ ਹੋ ਗਿਆ ਹੈ। ਜਖਮੀ ਨੌਜਵਾਨ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਜੰਡਿਆਲਾ ਗੁਰੂ ਦੇ ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਸ਼ਰਾਬ ਦੇ ਨਸ਼ੇ ਦੇ ਵਿੱਚ ਕਾਰ ਚਲਾ ਰਿਹਾ ਸੀ ਜਿਸ ਦਾ ਨਾਂ ਅਰਸ਼ਪ੍ਰੀਤ ਸਿੰਘ ਹੈ ਤੇ ਉਹ ਤਰਨਤਾਰਨ ਦਾ ਰਹਿਣ ਵਾਲਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਨੇ ਲੜਕੇ ਨੂੰ ਕਾਰ ਹੇਠਾਂ ਦਰੜ ਦਿੱਤਾ ਤੇ ਕਾਫੀ ਦੂਰ ਕਰ ਪੀੜਤ ਨੂੰ ਘੜੀਸਦਾ ਲੈ ਗਿਆ। ਫਿਲਹਾਲ ਪੁਲਿਸ ਨੇ ਮੁਲਜ਼ਮ ਦਾ ਰਿਮਾਂਡ ਲੈ ਲਿਆ ਹੈ, ਜਿਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।