ਬੈਂਕ 'ਚ ਪੈਸੇ ਜਮ੍ਹਾਂ ਕਰਵਾਉਣ ਆਏ ਬਜ਼ੁਰਗ ਤੋਂ ਧੋਖੇ ਨਾਲ ਪੈਸੇ ਲੁੱਟ ਕੇ ਲੈ ਗਿਆ ਬਦਮਾਸ਼, ਕਰ ਗਿਆ ਇਹ ਕਾਰਾ - ਬੈਂਕ ਚ ਬਜ਼ੁਰਗ ਨਾਲ ਠੱਗੀ
Published : Dec 30, 2023, 9:24 PM IST
ਹੁਸ਼ਿਆਰਪੁਰ:ਪੰਜਾਬ 'ਚ ਅਕਸਰ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਹਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ ਸਾਹਮਣੇ ਆਇਆ, ਜਿਥੇ ਇੱਕ ਬਜ਼ੁਰਗ ਤੋਂ ਠੱਗਾਂ ਵਲੋਂ 52 ਹਜ਼ਾਰ ਦੀ ਠੱਗੀ ਕੀਤੀ ਗਈ ਹੈ, ਜਿਸ ਦੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਇਸ ਸਬੰਧੀ ਬਜ਼ੁਰਗ ਨੇ ਦੱਸਿਆ ਕਿ ਉਹ ਜਦੋਂ ਬੈਂਕ 'ਚ ਪੈਸੇ ਜਮ੍ਹਾਂ ਕਰਵਾਉਣ ਆਇਆ ਤਾਂ ਇਸ ਦੌਰਾਨ ਇਕ ਵਿਅਕਤੀ ਉਸ ਕੋਲ ਆ ਕੇ ਬੈਠ ਗਿਆ ਤੇ ਗੱਲਾਂ 'ਚ ਲੈ ਕੇ ਉਸਦੇ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਆਖਣ ਲੱਗਾ। ਉਨ੍ਹਾਂ ਦੱਸਿਆ ਕਿ ਵਿਅਕਤੀ ਨੇ ਇਸ ਦੌਰਾਨ ਆਪਣੇ ਤਿੰਨ ਲੱਖ ਰੁਪਏ ਮੈਨੂੰ ਸੰਭਾਲਣ ਲਈ ਦਿੱਤੇ ਤੇ ਖੁਦ ਮੇਰੇ ਪੈਸੇ ਜਮ੍ਹਾ ਕਰਵਾਉਣ ਲਈ ਚਲਾ ਗਿਆ ਪਰ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਬਜ਼ੁਰਗ ਨੇ ਉਸ ਦੇ ਪੈਸੇ ਦੇਖੇ ਤਾਂ ਉਹ ਸਾਰੇ ਕਾਗਜ਼ ਨਿਕਲੇ। ਉਨ੍ਹਾਂ ਦੱਸਿਆ ਕਿ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਉਹ ਜਾਂਚ ਕਰ ਰਹੇ ਹਨ। ਬਾਪੂ ਨੇ ਕਿਹਾ ਕਿ ਜਦੋਂ ਤੱਕ ਉਸ ਨੂੰ ਪੈਸੇ ਨਹੀਂ ਮਿਲਦੇ ਉਹ ਘਰ ਵਾਪਸ ਨਹੀਂ ਜਾਵੇਗਾ ਜਾਂ ਤਾਂ ਪੁਲਿਸ ਉਸਨੂੰ ਗੋਲੀ ਮਾਰ ਦੇਵੇ ਜਾਂ ਫਿਰ ਬੈਂਕ ਵਾਲੇ ਗੋਲੀ ਮਾਰ ਦੇਣ।