ਮੂਸੇਵਾਲਾ ਦੀ ਯਾਦ ਵਿੱਚ ਬੱਚੇ ਨੇ ਗਾਇਆ ਅਜਿਹਾ ਗੀਤ ਕਿ ਸਾਰਿਆਂ ਦੀਆਂ ਅੱਖਾਂ ਭਰ ਆਈਆਂ - Moosa village of Mansa
ਸਿੱਧੂ ਮੂਸੇਵਾਲਾ (Sidhu Moosewala) ਦਾ ਕਤਲ ਹੋਇਆ 6 ਮਹੀਨੇ ਤੋ ਵੱਧ ਸਮਾਂ ਹੋ ਗਿਆ ਹੈ ਤੇ ਸਿੱਧੂ ਦੇ ਮਾਤਾ ਪਿਤਾ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਐਤਵਾਰ ਦੇ ਦਿਨ ਮੂਸਾ ਪਿੰਡ (Moosa village of Mansa) ਸਿੱਧੂ ਦੇ ਸੈਕੜੇ ਪ੍ਰਸੰਸਕ ਪਹੁੰਚਦੇ ਹਨ ਅਤੇ ਸਿੱਧੂ ਨੂੰ ਯਾਦ ਕਰਦੇ ਹਨ ਅਤੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹਨ। ਇਸ ਦੌਰਾਨ ਬੱਚੇ ਵੀ ਸਿੱਧੂ ਮੂਸੇਵਾਲਾ ਨੂੰ ਵੱਖਰੇ-ਵੱਖਰੇ ਤਰੀਕੇ ਨਾਲ ਯਾਦ ਕਰਦੇ ਹਨ, ਜਿਸ ਦੇ ਤਹਿਤ ਹੀ ਮੂਸਾ ਪਿੰਡ ਪਹੁੰਚੇ ਇੱਕ ਬੱਚੇ ਮਨਿੰਦਰ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਖੁਦ ਅਜਿਹਾ ਗੀਤ ਲਿਖਿਆ (A child sang a song in the memory of Sidhu Moosewala) ਕਿ ਸੁਣਨ ਵਾਲਾ ਸੋਚਣ ਲਈ ਮਜ਼ਬੂਰ ਹੋ ਜਾਵੇਗਾ। ਸਿੱਧੂ ਦੀ ਦਸਤਾਰ ਨੂੰ ਤਾਜ ਨਾਲ ਜੋੜਕੇ ਅਤੇ ਪਿਤਾ ਬਲਕੌਰ ਸਿੰਘ ਅਤੇ ਚਰਨ ਕੌਰ ਨੂੰ ਵੀ ਇਸ ਗੀਤ ਵਿੱਚ ਲਾਇਨਾ ਦੇ ਮਣਕੇ ਵਿੱਚ ਪਰੋਇਆ ਹੈ।
Last Updated : Feb 3, 2023, 8:34 PM IST