Bloody Clash In Faridkot: ਬੈਂਚ ਉੱਤੇ ਬੈਠਣ ਨੂੰ ਲੈ ਕੇ 2 ਧਿਰਾਂ 'ਚ ਹੋਈ ਖੂਨੀ ਝੜਪ, ਅੱਧਾ ਦਰਜਨ ਤੋਂ ਵੱਧ ਲੋਕ ਜ਼ਖਮੀਂ - ਫਰੀਦਕੋਟ ਵਿੱਚ ਦੋ ਧਿਰਾ ਚ ਲੜਾਈ
Published : Oct 7, 2023, 7:51 AM IST
ਫਰੀਦਕੋਟ: ਫਰੀਦਕੋਟ ਦੀ ਡਰੀਮ ਸਿਟੀ ਕਲੌਨੀ ਵਿੱਚ ਦੇਰ ਰਾਤ ਕਰੀਬ 10 ਵਜੇ ਘਰ ਅੱਗੇ ਰੱਖੇ ਬੈਂਚ ਉੱਤੇ ਬੈਠਣ ਨੂੰ ਲੈ ਕੇ ਹੋਈ ਲੜਾਈ ਵਿੱਚ ਕਰੀਬ ਅੱਧਾ ਦਰਜਨ ਲੋਕਾਂ ਦੇ ਜਖ਼ਮੀ ਹੋਣ ਦਾ ਪਤਾ ਚੱਲਿਆ। ਇਸ ਲੜਾਈ ਵਿੱਚ ਜ਼ਖਮੀਆਂ ਦਾ ਫਰੀਦਕੋਟ ਦੇ GGS ਮੈਡੀਕਲ ਵਿੱਚ ਇਲਾਜ ਚੱਲ ਰਿਹਾ। ਇਸ ਦੌਰਾਨ ਮੌਕੇ ਉੱਤੇ ਪਹੁੰਚੀ ਪੁਲਿਸ ਵਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਹੀ ਗੱਲਬਾਤ ਕਰਦਿਆਂ DSP ਫਰੀਦਕੋਟ ਆਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਡਰੀਮ ਸਿਟੀ ਵਿੱਚ ਲੜਾਈ ਹੋਈ ਹੈ ਤਾਂ ਪੁਲਿਸ ਪਾਰਟੀ ਮੌਕੇ ਉੱਤੇ ਪਹੁੰਚੀ ਤਾਂ ਪਤਾ ਚੱਲਿਆ ਕਿ ਆਪਸ ਵਿੱਚ ਗੁਆਂਢ ਵਿੱਚ ਰਹਿੰਦੇ 2 ਪਰਿਵਾਰਾਂ ਵਿਚਕਾਰ ਘਰ ਅੱਗੇ ਰੱਖੇ ਬੈਂਚ ਉੱਤੇ ਬੈਠਣ ਨੂੰ ਲੈ ਕੇ ਲੜਾਈ ਹੋਈ ਹੈ, ਜਿਸ ਵਿੱਚ ਕਰੀਬ 5/6 ਲੋਕ ਜਖ਼ਮੀ ਹੋਏ ਹਨ, ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਫਿਲਹਾਲ ਨੌਜਵਾਨ ਦੀ ਹੋਈ ਮੌਤ ਬਾਰੇ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਹਾਲੇ ਡਾਕਟਰ ਜਾਂਚ ਕਰ ਰਹੇ ਹਨ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।