ਮੋਟਰਸਾਈਕਲ ਨਾਲ ਟਕਰਾਇਆ ਟੈਂਪੂ 15 ਸਾਲ ਦੇ ਨੌਜਵਾਨ ਦੀ ਮੌਤ - ਟੈਂਪੂ ਚਾਲਕ ਮੌਕੇ ਤੋਂ ਫਰਾਰ
ਨੰਗਲ ਭਲਾਣ ਮੁੱਖ ਮਾਰਗ ਉੱਤੇ ਪਿੰਡ ਮੋਜੋਵਾਲ ਦੀ ਅੱਟਾ ਚੱਕੀ ਨੇੜੇ ਵਾਪਰੇ ਸੜਕ ਹਾਦਸੇ ਵਿਚ ਇੱਕ 15 ਸਾਲਾ ਨੌਜਵਾਨ ਦੀ ਮੌਤ (A 15 year old youth died in a road accident) ਹੋ ਗਈ।ਮ੍ਰਿਤਕ ਨਰਿੰਦਰ ਚੌਧਰੀ ਆਪਣੀ ਦਾਦੀ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਉਕਤ ਸਥਾਨ 'ਤੇ ਇਕ ਟੈਂਪੂ ਨੇ ਟੱਕਰ ਮਾਰ ਦਿੱਤੀ। ਟੱਕਰ 'ਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਕਰੀਬ 15 ਸਾਲ ਦੇ ਨਰਿੰਦਰ ਚੌਧਰੀ ਨੂੰ ਸਿਵਲ ਹਸਪਤਾਲ ਨੰਗਲ ਲਿਜਾਇਆ (Civil Hospital Nangal) ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਨੂੰ ਮੋਰਚਰੀ 'ਚ ਰਖਵਾਇਆ ਗਿਆ ਹੈ, ਜਿਸ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ | ਡਾਕਟਰ ਦੀਪਤੀ ਨੇ ਦੱਸਿਆ ਕਿ ਜਦੋਂ ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਫਿਲਹਾਲ ਟੈਂਪੂ ਚਾਲਕ ਮੌਕੇ ਤੋਂ ਫਰਾਰ (Tempo driver absconded from the spot) ਹੈ ਜਦਕਿ ਟੈਂਪੋ ਨੂੰ ਕਬਜ਼ੇ 'ਚ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:35 PM IST