90 ਸਾਲ ਦਾ ਹਰਵਿੰਦਰ ਸਿੰਘ ਪਿਛਲੇ 6 ਸਾਲ ਤੋਂ ਪਰਾਲੀ ਨੂੰ ਨਹੀਂ ਲਾ ਰਿਹਾ ਅੱਗ - 90 ਸਾਲ ਦਾ ਹਰਵਿੰਦਰ ਸਿੰਘ
ਸੰਗਰੂਰ ਵਿਖੇ ਖੇਤਾਂ ਵਿੱਚ ਖ਼ੁਦ ਖੇਤਾਂ ਵਿੱਚ ਪਹੁੰਚ ਕੇ ਮਿਹਨਤ ਕਰਵਾ ਰਹੇ ਨੇ ਇਹ 90 ਸਾਲਾ ਕਿਸਾਨ, ਅੱਜ ਦੇ ਨੌਜਵਾਨਾਂ ਲਈ ਮਿਸਾਲ ਕਾਇਮ ਕਰ ਗਿਆ ਹੈ। ਹਲਕਾ ਧੂਰੀ ਦੇ ਨਜ਼ਦੀਕ ਪੈਂਦੇ ਪਿੰਡ ਲੱਡਾ ਕੋਠੀ ਦਾ 90 ਸਾਲਾ ਹਰਵਿੰਦਰ ਸਿੰਘ ਖੇਤਾਂ ਵਿੱਚ ਹਾਲੇ ਵੀ ਕੰਮ ਕਰ ਰਿਹਾ ਹੈ। ਹਰਵਿੰਦਰ ਦਾ ਕਹਿਣਾ ਹੈ ਕਿ ਉਹ ਉਮਰ ਦੇ ਆਖ਼ਰੀ ਪੜਾਅ ਉੱਤੇ ਹੈ, ਪਰ ਉਹ ਵਾਤਾਵਰਣ ਨੂੰ ਬਚਾਉਣ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੈ। ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਸ਼ੌਕ ਸੀ ਕਿ ਉਹ ਖੇਤਾਂ ਵਿੱਚ ਕੰਮ ਕਰੇ ਅਤੇ ਆਪਣਾ ਘਰ ਦਾ ਵਧੀਆ ਗੁਜ਼ਾਰਾ ਚਲਾਵੇ। ਅੱਜ ਵੀ ਉਸ ਦੀ ਹਿੰਮਤ ਬਰਕਰਾਰ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਬਿਨਾਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਹੈ। stubble burning in Sangrur
Last Updated : Feb 3, 2023, 8:32 PM IST