ਸੁਹਰੇ ਪਰਿਵਾਰ ਤੋਂ ਤੰਗ ਆ ਕੇ 30 ਸਾਲਾ ਔਰਤ ਨੇ ਜ਼ਹਿਰ ਨਿਗਲ ਕੇ ਕੀਤੀ ਖੁਦਕੁਸ਼ੀ - 2021 ਦੇ ਵਿੱਚ ਪਿੰਡ ਮੈਰਾ ਵਿਖੇ ਬਲਵਿੰਦਰ ਸਿੰਘ ਬਿੰਦਰ ਨਾਲ ਵਿਆਹ ਹੋਇਆ
ਗੜ੍ਹਸ਼ੰਕਰ: ਪਿੰਡ ਮੈਰਾ ਦੀ ਜਸਪ੍ਰੀਤ ਕੌਰ ਪਤਨੀ ਬਲਵਿੰਦਰ ਸਿੰਘ ਬਿੰਦਰ ਉਮਰ 30 ਸਾਲ ਨੇ ਬੀਤੇ ਦਿਨੀਂ ਜ਼ਹਿਰ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੇ ਪਰਿਵਾਰਕ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਜਸਪ੍ਰੀਤ ਕੌਰ ਮੇਘੋਵਾਲ ਦੁਆਬਾ ਦਾ 2021 ਦੇ ਵਿੱਚ ਪਿੰਡ ਮੈਰਾ ਵਿਖੇ ਬਲਵਿੰਦਰ ਸਿੰਘ ਬਿੰਦਰ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਦਾਜ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਜਿਸ ਕਾਰਨ ਉਨ੍ਹਾਂ ਦੇ ਘਰ ਵਿੱਚ ਹਮੇਸ਼ਾ ਲੜਾਈ ਝਗੜਾ ਰਹਿੰਦਾ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੇ ਕੱਲ੍ਹ ਸਹੁਰੇ ਪਰਿਵਾਰ ਤੋਂ ਦੁੱਖੀ ਹੋ ਕੇ ਜਸਪ੍ਰੀਤ ਕੌਰ ਨੇ ਦਵਾਈ ਖਾ ਲਈ, ਪਰ ਸਹੁਰੇ ਪਰਿਵਾਰ ਨੇ ਕਾਫੀ ਸਮਾਂ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਲੈ ਕੇ ਆਏ। ਜਿੱਥੇ ਉਸ ਦੀ ਮੌਤ ਹੋ ਗਈ। ਲੜਕੀ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਦਾ ਗੱਲਾਂ ਘੁਟਿਆ ਗਿਆ ਅਤੇ ਦਵਾਈ ਖਾਨ ਲਈ ਮਜਬੂਰ ਕੀਤਾ। ਲੜਕੀ ਦੇ ਪੇਕੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਾਈ ਹੈ।
Last Updated : Feb 3, 2023, 8:23 PM IST