23 ਸਾਲਾ ਨੌਜਵਾਨ ਦੀ ਦਰਦਨਾਕ ਹਾਦਸੇ ਵਿੱਚ ਮੌਤ
ਤਰਨਤਾਰ : ਸੜਕ ਹਾਦਸੇ ਵਿੱਚ ਕਸਬਾ ਖਡੂਰ ਸਾਹਿਬ ਦੇ 23 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਭੁਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ 29 ਮਈ ਨੂੰ ਵਿਦੇਸ਼ ਜਾਣਾ ਸੀ ਅਤੇ ਉਹ ਆਪਣਾ ਕੁਝ ਜ਼ਰੂਰੀ ਸਮਾਨ ਲੈਣ ਲਈ ਕਸਬਾ ਜੰਡਿਆਲਾ ਗੁਰੂ ਨੂੰ ਜਾ ਰਿਹਾ ਸੀ। ਇਸ ਦੌਰਾਨ ਅੱਡਾ ਤਖਤੂ ਚੱਕ ਨੇੜੇ ਉਸਦੀ ਸਵਿਫਟ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਵੱਜੀ ਹਾਦਸਾ ਇੰਨ੍ਹਾਂ ਜ਼ਬਰਦਸਤ ਸੀ ਕਿ ਉਸ ਦੀ ਮੌਕੇ ਤੇ ਮੌਤ ਹੋ ਗਈ। ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਹੀ ਪੁੱਤਰ ਸਨ ਅਤੇ ਇੱਕ ਪੁੱਤਰ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਅੱਜ ਸੜਕ ਹਾਦਸੇ ਦੌਰਾਨ ਦੂਜੇ ਦੀ ਵੀ ਮੌਤ ਹੋ ਗਈ ਹੈ।
Last Updated : Feb 3, 2023, 8:23 PM IST