ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ - Jalandhar to Ludhiana
ਜਲੰਧਰ: ਫਿਲੋਰ ਦੇ ਨਜਦੀਕ ਪਿੰਡ ਬੱਛੋਵਾਲ ਦੇ ਕੋਲ ਜੀ.ਟੀ. ਰੋਡ ਹਾਈਵੇਅ ‘ਤੇ ਇੱਕ ਭਿਆਨਕ ਸੜਕ ਹਾਦਸਾ (Terrible road accident) ਹੋ ਗਿਆ ਹੈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ (death of a young man) ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਰਵਿੰਦਰ ਸਿੰਘ ਵਜੋ ਹੋਈ ਹੈ। ਮ੍ਰਿਤਕ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਈ ਸੀ ਅਤੇ ਮ੍ਰਿਤਕ ਆਪਣੇ ਮਾਪਿਆ ਦਾ ਇਕਲੌਤ ਪੁੱਤਰ ਸੀ, ਜਾਣਕਾਰੀ ਮੁਤਾਬਿਕ ਇਹ ਕਾਰ ਜਲੰਧਰ ਤੋਂ ਲੁਧਿਆਣਾ (Jalandhar to Ludhiana) ਨੂੰ ਜਾ ਰਹੀ ਸੀ, ਪਰ ਰਾਸਤੇ ਵਿੱਚ ਇੱਕ ਕੰਨਟੇਨਰ ਨਾਲ ਟਕਰਾ ਗਈ। ਦੂਜੇ ਪਾਸੇ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:20 PM IST