ਭਿਆਨਕ ਸੜਕ ਹਾਦਸੇ 'ਚ 1 ਵਿਅਕਤੀ ਦੀ ਮੌਤ, 6 ਗੰਭੀਰ ਜ਼ਖਮੀ - 6 ਗੰਭੀਰ ਜ਼ਖਮੀ
ਤਰਨਤਾਰਨ: ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਧਗਾਣੇ ਦੇ ਨਜ਼ਦੀਕ ਅੱਜ ਉਸ ਵੇਲੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਦੋਂ ਇੱਕ ਸਵਿਫਟ ਕਾਰ ਦਾ ਅਚਾਨਕ ਟਾਇਰ ਫਟਣ ਕਾਰਨ ਇੱਕ ਕਾਰ ਖੰਭੇ ਨਾਲ ਜਾ ਟਕਰਾਈ ਅਤੇ ਬਿਜਲੀ ਵਾਲਾ ਖੰਬਾਂ ਟੁੱਟ ਕੇ ਅੱਗੇ ਜਾ ਰਹੇ ਸਕੂਟਰੀ ਸਵਾਰ ਇੱਕ ਵਿਅਕਤੀ ਦੇ ਸਿਰ ਵਿਚ ਜਾ ਵੱਜਾ ਅਤੇ ਸਕੂਟਰੀ ਸਵਾਰ ਵਿਅਕਤੀ ਸੜਕ ਤੇ ਡਿੱਗਾ। ਜਿਸ ਕਾਰਨ ਸਕੂਟਰੀ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਸਵਿਫਟ ਕਾਰ ਵਿੱਚ ਸਵਾਰ 2 ਬੱਚਿਆਂ ਅਤੇ 3 ਔਰਤਾਂ ਸਣੇ ਕਾਰ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਟਰੀ 'ਤੇ ਸਵਾਰ ਵਿਅਕਤੀ ਦੀ ਪਹਿਚਾਣ ਰਾਂਝਾ ਸਿੰਘ ਵਾਸੀ ਪਿੰਡ ਬੱਲਿਆਂਵਾਲਾ ਵੱਜੋਂ ਹੋਈ ਹੈ ਜੋ ਕਿ ਪਿੰਡ ਘਰਿਆਲੇ ਬਾਬਾ ਸ਼ੇਰਸ਼ਾਲੀ ਵੇਲੇ ਵਿੱਚੋਂ ਸਟੇਜ ਤੇ ਗਾਣਾ ਗਾ ਕੇ ਬਾਅਦ ਵਿੱਚ ਉਹ ਆਪਣੇ ਰਿਸ਼ਤੇਦਾਰ ਕੋਲ ਪਿੰਡ ਮਾਡਲ ਜਾ ਰਿਹਾ ਸੀ। ਜਦੋਂ ਉਹ ਪਿੰਡ ਧਗਾਣੇ ਦੇ ਕੋਲ ਪਹੁੰਚਿਆ ਤਾਂ ਮਗਰੋਂ ਆ ਰਹੀ ਸਵਿਫਟ ਕਾਰ ਜਿਸ ਨੂੰ ਗਗਨਦੀਪ ਸਿੰਘ ਵਾਸੀ ਪਿੰਡ ਮਸਤਗੜ੍ਹ ਚਲਾ ਰਿਹਾ ਸੀ ਤਾਂ ਅਚਾਨਕ ਉਸ ਦਾ ਟਾਇਰ ਫਟ ਗਿਆ। ਜਿਸ ਕਾਰਨ ਸਵਿਫਟ ਕਾਰ ਪਲਟਦੀ ਹੋਈ ਖੰਭੇ ਵਿੱਚ ਜਾ ਵੱਜੀ।
Last Updated : Feb 3, 2023, 8:21 PM IST