ਸਰਕਾਰ ਦੀ ਸਖ਼ਤੀ ਦਾ ਅਸਰ ! ਵੇਖੋ ਇਹ ਤਸਵੀਰਾਂ
ਫਿਰੋਜ਼ਪੁਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਡੀਸੀਜ਼ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਦਫ਼ਤਰ ਛੱਡ ਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ ਹਨ। ਇਸੇ ਲੜੀ ਤਹਿਤ ਜ਼ੀਰਾ ਦੇ ਪਿੰਡ ਗਦੜੀਵਾਲਾ ਵਿੱਚ ਫ਼ਿਰੋਜ਼ਪੁਰ ਡੀਸੀ ਗਿਰੀਸ਼ ਦਿਆਲਨ ਦੀ ਅਗਵਾਈ ਵਿੱਚ ਸ਼ਿਕਾਇਤ ਨਿਵਾਰਣ ਕੈਂਪ ਲਗਾਇਆ ਗਿਆ। ਇਸ ਦੌਰਾਨ ਐਸਡੀਐਮ ਸੂਬਾ ਸਿੰਘ ਵੱਲੋਂ ਉਨ੍ਹਾਂ ਨੂੰ ਸਹਿਯੋਗ ਦਿੱਤਾ ਗਿਆ। ਇਸ ਮੌਕੇ ਡੀ ਸੀ ਫਿਰੋਜ਼ਪੁਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਲੋਕਾਂ ਦੀਆਂ ਛੋਟੀਆਂ ਛੋਟੀਆਂ ਮੁਸ਼ਕਲਾਂ ਨੂੰ ਦੇਖਣ ਤੇ ਉਨ੍ਹਾਂ ਨੂੰ ਹੱਲ ਕਰਨ ਵਾਸਤੇ ਇਹ ਪਹਿਲ ਕੀਤੀ ਗਈ ਹੈ ਜਿਸ ਦੌਰਾਨ ਵੱਖ ਵੱਖ ਵਿਭਾਗਾਂ ਜਿਵੇਂ ਬਿਜਲੀ ਵਿਭਾਗ, ਸਰਕਾਰੀ ਡਾਕਟਰ, ਖੇਤੀਬਾੜੀ ਵਿਭਾਗ ,ਬਲਾਕ ,ਪੈਨਸ਼ਨ ਵਿਭਾਗ, ਸਰਕਾਰੀ ਬੈਂਕਾਂ ਨਾਲ ਕੰਮਕਾਜ, ਪਟਵਾਰੀ ,ਕਾਨੂੰਨਗੋ, ਤਹਿਸੀਲਦਾਰ , ਥਾਣਾ ਪੁਲਿਸ ਤੋਂ ਇਲਾਵਾ ਹੋਰ ਵੀ ਕਈ ਵਿਭਾਗਾਂ ਦੇ ਅਫ਼ਸਰਾਂ ਨੂੰ ਬੁਲਾ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਲਗਾਤਾਰ ਚੱਲਦੇ ਰਹਿਣਗੇ।
Last Updated : Feb 3, 2023, 8:22 PM IST