ਬਾਬਾ ਹੀਰਾ ਸਿੰਘ ਭੱਠਲ ਕਾਲਜ ਅੱਗੇ ਸਟਾਫ ਦਾ ਧਰਨਾ 96ਵੇਂ ਦਿਨ ਵੀ ਜਾਰੀ - ਭੱਠਲ ਕਾਲਜ ਅੱਗੇ ਸਟਾਫ਼ ਦਾ ਧਰਨਾ
ਸੰਗਰੂਰ: ਬਾਬਾ ਹੀਰਾ ਸਿੰਘ ਭੱਠਲ ਕਾਲਜ ਅੱਗੇ ਸਟਾਫ਼ ਦਾ ਧਰਨਾ 96ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਇਹ ਵੀ ਡਰ ਜਤਾਇਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਵਾਂਗੂ ਹੋਰ ਵੀ ਸਟਾਫ ਦੇ ਮੈਂਬਰ ਚੁੱਕ ਸਕਦੇ ਹਨ। ਦੱਸ ਦਈਏ ਕਿ ਲਹਿਰਾਗਾਗਾ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਸਟਾਫ ਨੂੰ 3 ਸਾਲਾਂ ਤੋਂ ਲਗਾਤਾਰ ਤਨਖ਼ਾਹ ਨਾ ਮਿਲਣ ਕਾਰਨ ਗੇਟ ਅੱਗੇ ਲਗਾਤਾਰ ਲੱਗਿਆ ਧਰਨਾ 96 ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਇਸ ਤੋਂ ਇਲਾਵਾਂ ਇਹ ਵੀ ਦੱਸ ਦਈਏ ਕਿ ਇਨ੍ਹਾਂ ਘਰੇਲੂ ਹਾਲਾਤਾਂ ਕਾਰਨ ਹੀ ਪਿਛਲੇ ਦਿਨੀਂ ਦਵਿੰਦਰ ਸਿੰਘ ਦਫ਼ਤਰ ਦੇ ਅੰਦਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ ਸੀ। ਜਦੋਂ ਕਿ ਦਵਿੰਦਰ ਸਿੰਘ ਦੇ ਘਰ ਵਾਂਗੂ ਬਾਕੀ ਮੈਂਬਰਾਂ ਦੇ ਵੀ ਹਾਲਾਤ ਇਹ ਬਣ ਚੁੱਕੇ ਹਨ।
Last Updated : Feb 3, 2023, 8:22 PM IST