ਆਪ ਦੇ ਨਵੇਂ ਵਿਧਾਇਕ ਦੀ ਹਸਪਤਾਲ 'ਚ ਰੇਡ ! - MLA Ashok Pappi conducted a surprise check of Civil Hospital Ludhiana
ਲੁਧਿਆਣਾ: ਆਮ ਆਦਮੀ ਪਾਰਟੀ ਦੇ ਵਿਧਾਇਕ ਲੁਧਿਆਣਾ ਦੇ ਅੰਦਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਲੁਧਿਆਣਾ ਕੇਂਦਰੀ ਤੋਂ ਨਵੇਂ ਬਣੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ ਕਰਨ ਲਈ ਪਹੁੰਚੇ। ਇਸ ਦੌਰਾਨ ਅਸ਼ੋਕ ਪੱਪੀ ਨੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਅਤੇ ਹਸਪਤਾਲ ਵਿੱਚ ਡਾਕਟਰਾਂ ਦੇ ਨਾਲ ਵੀ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਕਈ ਮਰੀਜ਼ਾਂ ਨੇ ਹਸਪਤਾਲ ਦੀਆਂ ਖਾਮੀਆਂ ਦੱਸੀਆਂ ਅਤੇ ਕਿਹਾ ਕਿ ਉਨ੍ਹਾਂ ਦੀ ਅਜੇ ਪੁੱਛਗਿੱਛ ਨਹੀਂ ਹੁੰਦੀ ਅਤੇ ਨਾ ਹੀ ਸਮੇਂ ਸਿਰ ਇਲਾਜ ਮਿਲਦਾ ਹੈ ਜਦੋਂਕਿ ਡਾਕਟਰਾਂ ਨੇ ਕਿਹਾ ਕਿ ਸਟਾਫ ਦੀ ਹਸਪਤਾਲ ਅੰਦਰ ਵੱਡੀ ਕਮੀ ਹੈ ਜਦੋਂ ਕਿ ਪੂਰੇ ਲੁਧਿਆਣਾ ਵਿੱਚ ਇੱਕੋ ਹੀ ਸਿਵਲ ਹਸਪਤਾਲ ਹੈ।
Last Updated : Feb 3, 2023, 8:19 PM IST