ਪਿਛਲੇ ਦਿਨ੍ਹੀ ਕਤਲ ਹੋਏ ਕਾਂਗਰਸੀ ਵਰਕਰ ਦੇ ਭੋਗ 'ਤੇ ਪਹੁੰਚੇ ਸਿੱਧੂ - ਫਿਰੋਜ਼ਪੁਰ
ਫਿਰੋਜ਼ਪੁਰ: ਦੱਸ ਮਾਰਚ ਨੂੰ ਵਿਧਾਨ ਸਭਾ ਨਤੀਜਿਆਂ ਤੋਂ ਬਾਅਦ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਅਜੇ ਸਿਰਫ਼ ਦੋ ਦਿਨ ਹੀ ਹੋਏ ਸਨ ਕਿ 12 ਮਾਰਚ ਨੂੰ ਜ਼ੀਰਾ ਦੇ ਪਿੰਡ ਕੱਸੋਆਣਾ ਵਿੱਚ ਆਮ ਆਦਮੀ ਪਾਰਟੀ ਦੇ ਤਿੰਨ ਵਰਕਰਾਂ ਦੁਆਰਾ ਇਕ ਕਾਂਗਰਸ ਵਰਕਰ ਇਕਬਾਲ ਸਿੰਘ ਦੀ ਕੁੱਟਮਾਰ ਕੀਤੀ ਸੀ ਜੋ ਕਿ ਕੋਮਾ ਵਿੱਚ ਚਲਾ ਗਿਆ। ਉਸ ਦਾ ਫ਼ਰੀਦਕੋਟ ਗੁਰੂ ਗੋਬਿਦ ਸਿੰਘ ਮੈਡੀਕਲ ਕਾਲਜ ਵਿੱਚ ਇਲਾਜ ਚੱਲਦਾ ਰਿਹਾ ਅਤੇ ਬੀਤੀ 29 ਮਾਰਚ ਦੀ ਰਾਤ ਨੂੰ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ। ਜਿਸ ਤੋਂ ਬਾਅਦ ਜ਼ੀਰਾ ਪੁਲਿਸ ਦੁਆਰਾ ਕਤਲ ਦਾ ਮਾਮਲਾ ਦਰਜ ਕਰਕੇ ਤਿੰਨਾਂ ਵਿੱਚੋਂ 2 ਦੋਸ਼ੀ ਮਨਪਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਸਟੇਜ ਤੋਂ ਬੋਲਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਆਮ ਆਦਮੀ ਦੀ ਜਾਨ ਮਾਲ ਦੀ ਕੋਈ ਕੀਮਤ ਨਹੀਂ ਰਹਿ ਗਈ।
Last Updated : Feb 3, 2023, 8:22 PM IST