MLA ਦੀ ਮਾਂ ਸਕੂਲ 'ਚ ਕਰ ਰਹੀ ਸਫਾਈ ਸੇਵਕਾਂ ਦਾ ਕੰਮ - Barnala update
ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਵੱਲੋਂ ਵੱਡੀ ਲੀਡ ਨਾਲ ਹਰਾਇਆ ਗਿਆ ਹੈ।ਲਾਭ ਸਿੰਘ ਇਕ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਹੈ। ਜੋ ਮੋਬਾਇਲ ਰਿਪੇਅਰ ਦੀ ਦੁਕਾਨ 'ਤੇ ਕੰਮ ਕਰਦਾ ਸੀ। ਉਨ੍ਹਾਂ ਦੇ ਪਿਤਾ ਮਜ਼ਦੂਰੀ ਕਰਦੇ ਹਨ ਜਦਕਿ ਉਸਦੀ ਮਾਤਾ ਸਰਕਾਰੀ ਸਕੂਲ ਵਿੱਚ ਸਫ਼ਾਈ ਸੇਵਕਾ ਦਾ ਕੰਮ ਕਰਦੇ ਹਨ। ਆਮ ਆਦਮੀ ਪਾਰਟੀ ਵੱਲੋਂ ਲਾਭ ਨੂੰ ਹਲਕਾ ਭਦੌੜ ਤੋਂ ਉਮੀਦਵਾਰ ਬਣਾਇਆ ਗਿਆ।ਪਾਰਟੀ ਦੀਆਂ ਉਮੀਦਾਂ ਤੇ ਖਰਾ ਉਤਰਦੇ ਹੋਏ ਲਾਭ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ 37000 ਤੋਂ ਵੱਧ ਵੋਟਾਂ ਨਾਲ ਪਟਕਣੀ ਦਿੱਤੀ ਹੈ। ਜਿਸ ਕਰਕੇ ਸਾਰੇ ਪੰਜਾਬ ਦੀਆਂ ਨਜ਼ਰਾਂ ਇਸ ਹੌਟ ਸੀਟ ਤੇ ਟਿਕ ਗਈਆਂ।
Last Updated : Feb 3, 2023, 8:19 PM IST