ਸਾਇਕਲ ’ਤੇ ਵਿਧਾਨਸਭਾ ਪਹੁੰਚਿਆ ਆਪ ਵਿਧਾਇਕ - ਗੁਰਦੇਵ ਸਿੰਘ ਦੇਵ ਮਾਨ ਨਾਭਾ ਤੋਂ ਸਾਇਕਲ ਤੇ ਪੰਜਾਬ ਵਿਧਾਨਸਭਾ ਪਹੁੰਚੇ
ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ (Punjab Assembly Elections) ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ। ਜਿੱਤ ਹਾਸਿਲ ਕਰਨ ਤੋਂ ਬਾਅਦ ਅੱਜ ਪੰਜਾਬ ਵਿਧਾਨਸਭਾ ਦਾ ਇਜਸਾਲ ਸ਼ੁਰੂ ਹੋਇਆ ਹੈ। ਇਸ ਦੌਰਾਨ ਪੰਜਾਬ ਦੇ ਵਿਧਾਇਕਾਂ ਨੂੰ ਸਪੀਕਰ ਵੱਲੋਂ ਅਹੁਦੇ ਦੀ ਰਸਮੀ ਸਹੁੰ ਚੁੱਕੀ ਗਈ ਹੈ। ਜਿਸਦੇ ਚੱਲਦੇ ਪੰਜਾਬ ਦੇ ਜਿੱਤੇ ਵਿਧਾਇਕ ਵਿਧਾਨਸਭਾ ਪਹੁੰਚੇ ਅਤੇ ਅਹੁਦੇ ਦੀ ਸਹੁੰ ਚੁੱਕੀ ਹੈ। ਇਸ ਦੌਰਾਨ ਆਪ ਦੇ ਵਿਧਾਇਕ ਦਾ ਅਨੋਖੀ ਪਹਿਲਕਦਮੀ ਵੇਖਣ ਨੂੰ ਮਿਲੀ ਹੈ। ਨਾਭਾ ਤੋਂ ਆਪ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਭਾ ਤੋਂ ਸਾਇਕਲ ਤੇ ਪੰਜਾਬ ਵਿਧਾਨਸਭਾ ਪਹੁੰਚੇ ( Gurdev Singh Dev Mann reached punjab vidhan sabha on bicycle) ਹਨ। ਸਾਇਕਲ ਤੇ ਵਿਧਾਨਸਭਾ ਪਹੁੰਚੇ ਗੁਰਦੇਵ ਮਾਨ ਨੇ ਕਿਹਾ ਕਿ ਇਸ ਨਾਲ ਜਿੱਥੇ ਆਰਥਿਕ ਪੱਖ ਤੋਂ ਬੱਚਤ ਹੁੰਦੀ ਹੈ ਉੱਥੇ ਹੀ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਗੁਰਦੇਵ ਮਾਨ ਨੇ ਸਾਇਕਲ ’ਤੇ ਵਿਧਾਨਸਭਾ ਪਹੁੰਚ ਇੱਕ ਆਮ ਆਦਮੀ ਹੋਣ ਦਾ ਸਬੂਤ ਦਿੱਤਾ ਜਾਪਦਾ ਹੈ।
Last Updated : Feb 3, 2023, 8:20 PM IST