ਕੁਰਕਰਿਆਂ ਦੀ ਫੈਕਟਰੀ 'ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ - ਫਾਇਰ ਬ੍ਰਿਗੇਡ
ਗੁਰਦਾਸਪੁਰ:ਬੀਤੀ ਦੇਰ ਰਾਤ ਸੰਗਲਪੁਰਾ ਰੋਡ ਵਿਖੇ ਸਥਿਤ ਚਿਪਸ ਅਤੇ ਕੁਰਕੁਰਿਆਂ ਦੇ ਗੁਦਾਮ ਵਿਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। 20 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ। ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਜਦੋ ਤੱਕ ਲੋਕਾਂ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਅੱਗ ਕਾਫ਼ੀ ਹੋ ਚੁੱਕੀ ਸੀ। ਜਿਸ ਨਾਲ ਅੰਦਾਜ਼ਨ ਇਸ ਅੱਗ 'ਚ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪੀੜਤ ਦੁਕਾਨ ਮਾਲਕ ਜਗਦੀਪ ਅਤੇ ਪ੍ਰਤੱਖਰਦਰਸੀ ਅਮਿਤ ਕੁਮਾਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਇਤਲਾਹ ਦਿੱਤੀ ਪਰ ਫਾਇਰ ਬ੍ਰਿਗੇਡ ਨਹੀਂ ਪੁਹੰਚੀ ਅਤੇ ਲੋਕਾਂ ਵਲੋਂ ਹੀ ਅੱਗ ਉਤੇ ਕਾਬੂ ਪਾਇਆ ਗਿਆ। ਜੇਕਰ ਫਾਇਰ ਬ੍ਰਿਗੇਡ ਆ ਜਾਂਦੀ ਤਾਂ ਨੁਕਸਾਨ ਤੋਂ ਬਚਾ ਹੋ ਸਕਦਾ ਸੀ।
Last Updated : Feb 3, 2023, 8:18 PM IST