
ਬੀਐੱਸਐੱਫ ਵੱਲੋਂ ਸਰਹੱਦੀ ਪਿੰਡਾਂ ਲਈ ਬਾਰਡਰ ’ਤੇ ਲਗਾਇਆ ਗਿਆ ਮੈਡੀਕਲ ਕੈਂਪ - ਮੈਡੀਕਲ ਕੈਂਪ ਲਗਾ ਕੇ ਸਿਹਤ ਸਹੂਲਤ
ਤਰਨਤਾਰਨ: ਸਰਹੱਦੀ ਪਿੰਡਾਂ ਦੇ ਲੋਕਾਂ ਲਈ ਬੀਐਸਐਫ ਵੱਲੋਂ ਸਮੇਂ-ਸਮੇਂ ’ਤੇ ਮੈਡੀਕਲ ਕੈਂਪ ਲਗਾ ਕੇ ਸਿਹਤ ਸਹੂਲਤ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਬੀਐੱਸਐੱਫ 71 ਬਟਾਲੀਅਨ ਬੀਓਪੀ ਖਾਲੜਾ ਅਤੇ ਐਸਐਮਓ ਤਰਨਤਾਰਨ ਦੇ ਸਹਿਯੋਗ ਨਾਲ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਜੀ ਬਲ ਰੇਡੀ ਐਸਐਮਓ 71 ਬਟਾਲੀਅਨ ਅਤੇ ਉਨ੍ਹਾਂ ਦੀ ਟੀਮ ਦਿਪੇਸ਼ ਕੁਮਾਰ ਸਿਨ੍ਹਾ ਅਸਿਸਟੈਂਟ ਕਮਾਂਡਰ ਅਤੇ ਪੰਜਾਬ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਵਿਚ 45 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ ਅਤੇ 60 ਮਰੀਜਾਂ ਦਾ ਮੈਡੀਕਲ ਚੈੱਕਅਪ ਕਰਕੇ ਲੋੜੀਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ।
Last Updated : Feb 3, 2023, 8:17 PM IST