ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਨਲਾਇਕੀ, ਵੋਟ ਪਾਉਣ ਤੋਂ ਬਾਅਦ ਦੇਖੋ ਕਿਵੇਂ ਸੁੱਟੇ ਮਾਸਕ - ਕਸਬਾ ਖਾਲੜਾ
ਤਰਨ ਤਾਰਨ : ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਪੈ ਰਹੀਆਂ ਹਨ। ਅਜਿਹੇ 'ਚ ਕੋਰੋਨਾ ਨਿਯਮਾਂ ਤਹਿਤ ਮਾਸਕ ਜ਼ਰੂਰੀ ਹੈ। ਇਸ ਤਹਿਤ ਤਰਨ ਤਾਰਨ ਦੇ ਕਸਬਾ ਖਾਲੜਾ 'ਚ ਪ੍ਰਸ਼ਾਸਨ ਵਲੋਂ ਮਾਸਕ ਤਾਂ ਵੋਟ ਪਾਉਣ ਵਾਲਿਆਂ ਨੂੰ ਦਿੱਤੇ ਜਾ ਰਹੇ ਹਨ ਪਰ ਵਰਤੋਂ ਤੋਂ ਬਾਅਦ ਉਨ੍ਹਾਂ ਨੂੰ ਸੁੱਟਣ ਦਾ ਪ੍ਰਬੰਧ ਨਹੀਂ ਕੀਤਾ ਗਿਆ। ਜਿਸ ਦੇ ਚੱਲਦਿਆਂ ਵੋਟਰਾਂ ਵਲੋਂ ਵੀ ਅਣਗਹਿਲੀ ਕਰਦਿਆਂ ਵਰਤੋਂ ਤੋਂ ਬਾਅਦ ਮਾਸਕ ਨੂੰ ਖੁੱਲ੍ਹੇ 'ਚ ਸੁੱਟਿਆ ਜਾ ਰਿਹਾ ਹੈ। ਜਿਸ ਨਾਲ ਕਿ ਇਹ ਕੋਵਿਡ ਦੀ ਬਿਮਾਰੀ ਨੂੰ ਸੱਦਾ ਦੇ ਸਕਦੇ ਹਨ।
Last Updated : Feb 3, 2023, 8:17 PM IST