'ਅਟਾਰੀ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਡਿਪੂ ਹੋਲਡਰ ਨਹੀ ਦੇ ਰਹੇਂ ਕਣਕ' - ਅਨਾਜ ਨਹੀਂ ਵੰਡਿਆ ਜਾ ਰਿਹਾ
ਅੰਮ੍ਰਿਤਸਰ : ਕੋਰੋਨਾ ਦੇ ਦੌਰ ਕਾਰਨ ਪ੍ਰਧਾਨ ਮੰਤਰੀ ਵੱਲੋਂ ਦੇਸ਼ 'ਚ ਲੋਕਾਂ ਨੂੰ 20 ਕਿਲੋ ਪ੍ਰਤੀ ਪਰਿਵਾਰ ਮੈਂਬਰ ਦੇ ਹਿਸਾਬ ਨਾਲ ਕਣਕ ਵੰਡਣ ਦਾ ਐਲਾਨ ਕੀਤਾ ਗਿਆ ਸੀ। ਪਰ ਪੰਜਾਬ 'ਚ ਜ਼ਮੀਨੀ ਪੱਧਰ 'ਤੇ ਹਕੀਕਤ ਕੁਝ ਹੋਰ ਸੀ। ਕਈ ਪਿੰਡਾਂ ਵਿੱਚ ਡਿਪੂ ਹੋਲਡ ਡਰਾਅ ਤੋਂ ਲੋਕਾਂ ਨੂੰ ਆਇਆ ਅਨਾਜ ਨਹੀਂ ਵੰਡਿਆ ਜਾ ਰਿਹਾ ਸੀ। ਜਿਸ ਤੋਂ ਬਾਅਦ ਪਿੰਡਾਂ ਦੇ ਲੋਕ ਸ਼ਿਕਾਇਤ ਕਰਨ ਲਈ ਅੰਮ੍ਰਿਤਸਰ ਪੁੱਜੇ। ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਵਿੱਚ ਇਹ ਪ੍ਰਧਾਨ ਮੰਤਰੀ ਵੱਲੋਂ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ 20 ਕਿਲੋ ਕਣਕ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਦੀਪੂ ਹੋਲਡੇਰਾਂ ਨੇ ਲੋਕਾਂ ਦੇ ਹਿੱਸੇ ਦੀ ਕਣਕ ਨਹੀਂ ਵੰਡੀ। ਜ਼ਿਲ੍ਹਾ ਕੰਟਰੋਲਰ ਨੇ ਲੋਕਾਂ ਦੀ ਸ਼ਿਕਾਇਤ ਦਰਜ ਕਰਕੇ ਇਕ ਇੰਸਪੈਕਟਰ ਦਾ ਤਬਾਦਲਾ ਵੀ ਕਰ ਦਿੱਤਾ ਹੈ ਅਤੇ ਦੋ ਡਿਪੂ ਹੋਲਡਰਾਂ ਵਿਰੁੱਧ ਵੀ ਕਾਰਵਾਈ ਕੀਤੀ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕਣਕ ਦੀ ਵੰਡ ਠੀਕ ਢੰਗ ਨਾਲ ਕੀਤੀ ਜਾ ਸਕੇ।
Last Updated : Feb 3, 2023, 8:22 PM IST