ਗੁਰੂਹਰਸਹਾਏ ’ਚ ਖੇਤਾਂ ਨੂੰ ਲੱਗੀ ਭਿਆਨਕ ਅੱਗ, ਕਈ ਏਕੜ ਕਣਕ ਸੜ ਕੇ ਸੁਆਹ - ਕਣਕ ਦੀ ਫਸਲ ਨੂੰ ਅੱਗ ਲੱਗ ਗਈ
ਫਿਰੋਜ਼ਪੁਰ: ਗੁਰੂਹਰਸਹਾਏ ਵਿੱਚ ਕਈ ਏਕੜ ਕਣਕ ਨੂੰ ਭਿਆਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਦੱਸ ਦਈਏ ਕਿ ਗੁਰੂਹਰਸਹਾਏ ਦੇ ਨਾਲ ਲੱਗਦੇ ਕੁੱਟੀ ਰੋਡ ਸਥਿਤ ਡੇਰਾ ਬਾਬਾ ਭੁੰਮਣ ਸ਼ਾਹ ਦੇ ਸਾਹਮਣੇ ਪੱਕੀ ਤਿਆਰ ਖੜੀ ਕਣਕ ਦੀ ਕਈ ਏਕੜ ਫਸਲ ਅੱਗ ਦੀ ਭੇਂਟ ਚੜ੍ਹ ਗਈ ਅਤੇ ਉਸ ਕਿਸਾਨ ਦੇ ਸਾਰੇ ਸੁਪਣੇ ਤਬਾਹ ਹੋਵੇ। ਮਿਲੀ ਜਾਣਕਾਰੀ ਮੁਤਾਬਿਕ ਕਿਸਾਨ ਪ੍ਰੀਤਮ ਸਿੰਘ ਅਜੀਤ ਸਿੰਘ ਅਤੇ ਮੇਜਰ ਸਿੰਘ ਤਿੰਨ ਭਰਾਵਾਂ ਦੀ ਜ਼ਮੀਨ ਲੱਗਦੀ ਹੈ ਅਤੇ ਉਨ੍ਹਾਂ ਦੀ ਪੱਕ ਕੇ ਤਿਆਰ ਖੜੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਜਿਸਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਐੱਸਐੱਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਗ ਦੇ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਅੱਗ ਕੁਦਰਤੀ ਕਾਰਨਾਂ ਤੋਂ ਲੱਗੀ ਹੈ ਜਾਂ ਕਿਸੇ ਦੀ ਸਾਜ਼ਿਸ਼ ਦੇ ਤਹਿਤ।
Last Updated : Feb 3, 2023, 8:22 PM IST