ਯੂਕਰੇਨ ਦੇ ਤਾਜ਼ਾ ਹਾਲਾਤਾਂ 'ਤੇ ਨੰਨ੍ਹੀ ਪ੍ਰਵਾਜ ਨੇ ਬਣਾਈ ਭਾਵੁਕ ਤਸਵੀਰ - ਨੰਨ੍ਹੀ ਬੱਚੀ ਪਰਵਾਜ਼ ਵੱਲੋਂ ਪੇਂਟਿੰਗ ਬਣਾ ਕੇ ਤਿਆਰ ਕੀਤੀ
ਮਾਨਸਾ: ਇਨ੍ਹੀ ਦਿਨੀ ਰੂਸ ਤੇ ਯੂਕਰੇਨ ਦੇ ਵਿਚਕਾਰ ਯੁੱਧ ਚੱਲ ਰਿਹਾ ਹੈ, ਜਿਸ ਦੇ ਚੱਲਦਿਆਂ ਕਈ ਭਾਵੁਕ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ ਅਤੇ ਇਨ੍ਹਾਂ ਭਾਵੁਕ ਤਸਵੀਰਾਂ ਦੇ ਵਿੱਚ ਲੋਕ ਘਰੋਂ ਬੇਘਰ ਹੋ ਰਹੇ ਹਨ ਤੇ ਅਜਿਹੀਆਂ ਹੀ ਤਸਵੀਰਾਂ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਅਜਿਹੀ ਹੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਮਾਨਸਾ ਦੀ ਨੰਨ੍ਹੀ ਬੱਚੀ ਪਰਵਾਜ਼ ਵੱਲੋਂ ਪੇਂਟਿੰਗ ਬਣਾ ਕੇ ਤਿਆਰ ਕੀਤੀ ਗਈ ਹੈ। ਪੇਂਟਿੰਗਾਂ ਬਣਾਉਣ ਵਾਲੀ ਨੰਨ੍ਹੀ ਬੱਚੀ ਪਰਵਾਜ਼ ਨੇ ਕਿਹਾ ਕਿ ਰੂਸ ਤੇ ਯੂਕਰੇਨ ਦੇ ਵਿੱਚ ਚੱਲ ਰਹੇ ਯੁੱਧ ਦੇ ਦੌਰਾਨ ਸ਼ੋਸਲ ਮੀਡੀਆ 'ਤੇ ਇਕ ਭਾਵੁਕ ਤਸਵੀਰ ਵਾਇਰਲ ਹੋ ਰਹੀ ਸੀ। ਜਿਸਦੇ ਵਿੱਚ ਇਕ ਪਿਤਾ ਆਪਣੀ ਬੱਚੀ ਨੂੰ ਗੋਦੀ ਚੁੱਕ ਕੇ ਭਾਵੁਕ ਮਨ ਨਾਲ ਭੱਜ ਰਿਹਾ ਸੀ ਤੇ ਅਜਿਹੀ ਹੀ ਤਸਵੀਰ ਉਸਦੇ ਦਿਲ ਨੂੰ ਛੂਹ ਗਈ। ਜਿਸ ਦੇ ਚੱਲਦਿਆਂ ਉਸ ਨੇ ਇਹ ਤਸਵੀਰ ਨੂੰ ਪੇਂਟਿੰਗ ਰਾਹੀਂ ਬਣਾ ਦਿੱਤਾ।
Last Updated : Feb 3, 2023, 8:18 PM IST