ਚੋਣਾਂ ਤੋਂ ਪਹਿਲਾਂ ਸੋਨੂੰ ਸੂਦ ਦਾ ਨਵਾਂ ਧਮਾਕਾ ! - Malvika Sood released the manifesto
ਮੋਗਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਸਿਆਸਤ ਗਰਮਾਈ ਹੋਈ ਹੈ। ਮੋਗਾ ਤੋਂ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਵੱਲੋਂ ਆਪਣੀ ਰਿਹਾਇਸ਼ ’ਤੇ ਹਲਕੇ ਦੀਆਂ ਸਮੱਸਿਆਵਾਂ ਨੂੰ ਲੈਕੇ ਹਲਫਨਾਮੇ ਵਜੋਂ ਇੱਕ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਮਾਲਵਿਕਾ ਸੂਦ ਨਾਲ ਉਨ੍ਹਾਂ ਦੇ ਭਰਾ ਅਤੇ ਬਾਲੀਵੁੱਡ ਸਟਾਰ ਸੋਨੂੰ ਸੂਦ ਵਿਖਾਈ ਦਿੱਤੇ। ਇਸ ਮੌਕੇ ਸੋਨੂੰ ਸੂਦ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਲਕੇ ਦੇ ਮਸਲਿਆਂ ਨੂੰ ਲੈਕੇ 20 ਮਤਿਆਂ ਦਾ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਸੋਨੂੰ ਸੂਦ ਨੇ ਕਿਹਾ ਜਿਹੜਾ ਮੈਨੀਫੈਸਟੋ ਹੁੰਦਾ ਹੈ ਉਹ ਇੱਕ ਵਾਅਦਾ ਹੁੰਦਾ ਹੈ ਅਤੇ ਹਰ ਉਮੀਦਵਾਰ ਦਾ ਜ਼ਿੰਮੇਵਾਰੀ ਹੁੰਦੀ ਹੈ ਕਿ ਉਸਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਜਨਤਾ ਵਿਸ਼ਵਾਸ ਸਿਰਫ ਕਾਗਜ਼ਾਂ ਉੱਪਰ ਨਹੀਂ ਬਲਿਕ ਉਨ੍ਹਾਂ ਦੀ ਕੀਤੇ ਪੁਰਾਣੇ ਕੰਮਾਂ ਉੱਪਰ ਵੀ ਵਿਸ਼ਵਾਸ ਕਰਦੀ ਹੈ।
Last Updated : Feb 3, 2023, 8:12 PM IST