ਸ਼ਿਵਰਾਤਰੀ ਮੌਕੇ ਮਜੀਠੀਆ ਦੀ ਪਤਨੀ ਗਿਨੀਵ ਕੌਰ ਨੇ ਸ਼ਿਵਾਲਾ ਮੰਦਿਰ ਚ ਟੇਕਿਆ ਮੱਥਾ - ਗਿਨੀਵ ਕੌਰ ਨੇ ਸ਼ਿਵਾਲਾ ਮੰਦਿਰ ਚ ਟੇਕਿਆ ਮੱਥਾ
ਅੰਮ੍ਰਿਤਸਰ: ਸ਼ਿਵਰਾਤਰੀ ਦਾ ਸ਼ੁੱਭ ਦਿਹਾੜਾ ਪੂਰੇ ਦੇਸ਼ ਵਿਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਮੰਦਿਰਾਂ ਵਿੱਚ ਪਹੁੰਚ ਭਗਵਾਨ ਸ਼ਿਵ ਦੀ ਪੂਜਾ ਕੀਤੀ ਹੈ। ਇਸਦੇ ਚੱਲਦੇ ਹੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦਾ ਪਤਨੀ ਅਤੇ ਮਜੀਠਾ ਹਲਕੇ ਤੋਂ ਪਾਰਟੀ ਉਮੀਦਵਾਰ ਗਿਨੀਵ ਕੌਰ ਮਜੀਠੀਆ ਭਗਵਾਨ ਸ਼ਿਵ ਦੇ ਮੰਦਿਰ ਪਹੁੰਚ ਕੇ ਮੱਥਾ ਟੇਕਿਆ ਹੈ। ਇਸ ਮੌਕੇ ਉਨ੍ਹਾਂ ਸ਼ਰਧਾਲੂਆਂ ਨੂੰ ਮਹਾਂਸ਼ਿਵਰਾਤੀਆਂ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਬਿਕਰਮ ਮਜੀਠੀਆ ਦਾ ਵੀ ਜਨਮ ਦਿਨ ਹੈ ਅਤੇ ਜਿਸ ਦੇ ਚੱਲਦੇ ਉਹ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਲਈ ਮੰਦਿਰ ਪਹੁੰਚੇ ਹਨ। ਗਿਨੀਵ ਕੌਰ ਨੇ ਇਸ ਮੌਕੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਭਾਈਚਾਰਕ ਸਾਂਝ ਨੂੰ ਵੇਖ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਾਰੇ ਤਿਉਹਾਰ ਇਸੇ ਤਰ੍ਹਾਂ ਰਲ ਮਿਲ ਕੇ ਮਨਾਈਏ।
Last Updated : Feb 3, 2023, 8:18 PM IST