ਆਟੋ ਰਿਕਸ਼ਾ ਤੇ ਮਹਿੰਦਰਾ ਗੱਡੀ ਦੀ ਹੋਈ ਟੱਕਰ, ਹਾਦਸੇ ’ਚ ਔਰਤ ਦੀ ਮੌਤ - ਆਟੋ ਰਿਕਸ਼ਾ ਤੇ ਮਹਿੰਦਰਾ ਗੱਡੀ ਦੀ ਹੋਈ ਟੱਕਰ
ਤਰਨਤਾਰਨ: ਨੈਸ਼ਨਲ ਹਾਈਵੇਅ ਰੂਟ 54 ਟੋਲ ਪਲਾਜ਼ਾ (National Highway Route 54 Toll Plaza) ਨੇੜੇ ਇੱਕ ਆਟੋ ਰਿਕਸ਼ਾ ਦੀ ਤੇਜ਼ ਰਫ਼ਤਾਰ ਮਹਿੰਦਰਾ ਗੱਡੀ ਨਾਲ ਟੱਕਰ ਹੋਣ ਕਾਰਨ ਇੱਕ ਔਰਤ ਦੀ ਮੌਕੇ 'ਤੇ ਹੀ ਮੌਤ (A woman died on the spot) ਹੋ ਗਈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਤਰਨਤਾਰਨ ਦੇ ਸਿਵਲ ਹਸਪਤਾਲ (Civil Hospital, Tarn Taran) ਭੇਜ ਦਿੱਤਾ ਗਿਆ ਹੈ। ਅਤੇ ਪਰਿਵਾਰਿਕ ਮੈਂਬਰ ਦੀ ਸ਼ਨਾਖਤ 'ਤੇ ਮਹਿੰਦਰਾ ਗੱਡੀ ਦੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਪਛਾਣ ਬਲਵਿੰਦਰ ਕੌਰ ਦੇ ਰੂਪ ਵਜੋਂ ਹੋਈ ਹੈ।
Last Updated : Feb 3, 2023, 8:19 PM IST