ਹਲਕਾ ਬਾਬਾ ਬਕਾਲਾ ਦੇ 4 ਬੂਥਾਂ 'ਤੇ ਬੰਦ ਹੋਈਆਂ ਮਸ਼ੀਨਾਂ - ਵਿਧਾਨ ਸਭਾ ਚੋਣਾਂ
ਅੰਮ੍ਰਿਤਸਰ: ਅੱਜ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿੱਥੇ ਕਈ ਥਾਈਂ ਪੋਲਿੰਗ ਸਟੇਸ਼ਨਾਂ ਤੇ ਮਸ਼ੀਨਾਂ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਓਥੇ ਹੀ ਕਈ ਥਾਈਂ ਪੋਲਿੰਗ ਰੁਕਣ ਨਾਲ ਵੋਟ ਦਰ ਘਟਣ ਦਾ ਵੀ ਅੰਦਾਜ਼ਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਏ. ਆਰ. ਓ ਇੰਜ ਸੁਰਿੰਦਰਪਾਲ ਸੋਂਧੀ ਨੇ ਦੱਸਿਆ ਕਿ 025 ਹਲਕਾ ਬਾਬਾ ਬਕਾਲਾ ਸਾਹਿਬ ਦੇ 234 ਬੂਥਾਂ ਵਿੱਚੋਂ 4 ਕੁ ਬੂਥਾਂ 'ਤੇ ਮਸ਼ੀਨ ਖ਼ਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸਦੀ ਜਾਂਚ ਦੌਰਾਨ ਪਤਾ ਗਿਆ ਕਿ ਕੁਝ ਬੈਟਰੀ ਆਦਿ ਸਮੱਸਿਆ ਕਾਰਨ ਉਕਤ ਦਿੱਕਤ ਆਈ ਹੈ। ਉਹਨਾਂ ਦੱਸਿਆ ਕਿ ਜਾਣਕਾਰੀ ਮਿਲਣ 'ਤੇ ਤੁਰੰਤ ਉਸ ਜਗ੍ਹਾ ਮਸ਼ੀਨਾਂ ਬਦਲ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਓਹਨਾ ਕਿ ਕਿ ਕਰੀਬ 44 ਪ੍ਰਤੀਸ਼ਤ ਵੋਟ ਹੁਣ ਤਕ ਪੋਲ ਹੋ ਚੁੱਕੀ ਹੈ ਅਤੇ ਚੰਗੀ ਟਰੇਨਿੰਗ ਸਦਕਾ ਸਟਾਫ਼ ਨੂੰ ਕਿਸੇ ਤਰਾਂ ਦੀ ਸਮੇਸਿਆ ਨਹੀਂ ਆਈ ਹੈ।
Last Updated : Feb 3, 2023, 8:17 PM IST