ਐਲਪੀਜੀ ਕੀਮਤਾਂ ’ਚ ਵਾਧੇ ਕਾਰਨ ਦੁਕਾਨਦਾਰਾਂ ’ਚ ਰੋਸ - ਐਲਪੀਜੀ ਕੀਮਤਾਂ ’ਚ ਵਾਧੇ
ਲੁਧਿਆਣਾ:ਕੇਂਦਰ ਸਰਕਾਰ ਵੱਲੋਂ ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਧਾਉਣ ਕਾਰਨ ਦੁਕਾਨਦਾਰਾਂ ਤੇ ਢਾਬੇ ਵਾਲਿਆਂ ਵਿੱਚ ਰੋਸ (people unrest over lpg price) ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੇ ਕਾਰੋਬਾਰ ’ਤੇ ਕਾਫੀ ਫਰਕ ਪਵੇਗਾ (lpg price will hit business)। ਖਾਸਕਰਕੇ ਚਾਹ ਵੇਚਣ ਵਾਲੇ ਤੇ ਫਾਸਟ ਫੂਡ ਵਾਲਿਆਂ ਦਾ ਮੰਨਣਾ ਹੈ ਕਿ ਪਹਿਲਾਂ ਹੀ ਮਹਿੰਗਾਈ ਅਸਮਾਨੀ ਚੜ੍ਹੀ ਹੋਈ ਹੈ ਤੇ ਹੁਣ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਉਨ੍ਹਾਂ ਦੀ ਲਾਗਤ ਵਧ ਜਾਏਗੀ, ਜਦੋਂਕਿ ਕੋਰੋਨਾ ਕਾਰਨ ਲੱਗੀ ਤਾਲਾਬੰਦੀ ਨਾਲ ਉਨ੍ਹਾਂ ਦੇ ਲੱਕ ਪਹਿਲਾਂ ਹੀ ਤੋਰੇ ਹੋਏ ਹਨ।
Last Updated : Feb 3, 2023, 8:18 PM IST