ਜੰਗ ਕਿਤੇ ਲੱਗਦੀ, ਮਹਿੰਗਾਈ ਭਾਰਤ ’ਚ ਹੋ ਜਾਂਦੀ - lpg price hike:bathinda people unhappy
ਬਠਿੰਡਾ:ਐਲਪੀਜੀ ਗੈਸ ਦੇ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧੇ ਪ੍ਰਤੀ ਬਠਿੰਡਾ ਦੇ ਲੋਕਾਂ ਵਿੱਚ ਖਾਸਾ ਰੋਸ (bathinda people unhappy with lpg price hike) ਪਾਇਆ ਜਾ ਰਿਹਾ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਜੰਗ ਕਿਤੇ ਲੱਗਦੀ ਹੈ ਤੇ ਮਹਿੰਗਾਈ ਭਾਰਤ ਵਿੱਚ ਹੋ ਜਾਂਦੀ (why inflation hits india) ਹੈ। ਖਾੜੀ ਦੇਸ਼ਾਂ ਵਿੱਚ ਗੜਬੜੀ ਹੋਵੇ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਭਾਰਤ ਵਿੱਚ ਵਧ ਜਾਂਦੀਆਂ ਹਨ ਤੇ ਹੁਣ ਯੂਕਰੇਨ ਤੇ ਰੂਸ ਵਿੱਚ ਜੰਗ ਚੱਲ ਰਹੀ ਹੈ ਤਾਂ ਫੇਰ ਨਾ ਸਿਰਫ ਰਸੋਈ ਗੈਸ, ਸਗੋਂ ਖਾਣ ਪੀਣ ਦੇ ਤੇਲਾਂ ਦੀਆਂ ਕੀਮਤਾਂ ਵਿੱਚ ਵਾਧਾ (price of edibles also increased) ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਨੂੰ ਮਹਿੰਗਾਈ ’ਤੇ ਨੱਥ ਪਾਉਣੀ ਚਾਹੀਦੀ ਹੈ।
Last Updated : Feb 3, 2023, 8:18 PM IST