ਯੂਕਰੇਨ ਤੋਂ ਪਰਤੇ ਲਵਪ੍ਰੀਤ ਨੇ ਦੱਸੀਆਂ ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਗੱਲਾਂ! - returne from Ukraine
ਫਿਰੋਜ਼ਪੁਰ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ (Russia Ukraine war) ਦੌਰਾਨ ਬਹੁਤ ਸਾਰੇ ਭਾਰਤੀ ਵਿਦਿਆਰਥੀ ਯੂਕਰੇਨ ਅੰਦਰ ਫਸੇ ਹੋਣ ਹੋਏ ਹਨ। ਜੰਗ ਦੇ ਚੱਲਦੇ ਵਿਦਿਆਰਥੀਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਬਣੇ ਤਣਾਅ ਦੌਰਾਨ ਯੂਕਰੇਨ ਦੇ ਖਾਰਕੀਵ ਤੋਂ ਫਿਰੋਜ਼ਪੁਰ ਦੇ ਪਿੰਡ ਮਲਸੀਆਂ ਦਾ ਨੌਜਵਾਨ ਲਵਪ੍ਰੀਤ ਸਿੰਘ ਭਾਰਤ ਪਹੁੰਚਿਆ ਹੈ। ਲਵਪ੍ਰੀਤ ਦੇ ਘਰ ਵਾਪਸ ਪਹੁੰਚਣ ਨੂੰ ਲੈਕੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਦੌਰਾਨ ਲਵਪ੍ਰੀਤ ਸਿੰਘ ਨੇ ਦੱਸਿਆ ਬਹੁਤ ਹੀ ਮੁਸ਼ਕਿਲ ਹਾਲਾਤਾਂ ਵਿੱਚ ਰਹਿੰਦਿਆਂ ਉਹ ਭਾਰਤ ਪਹੁੰਚਿਆ ਹੈ। ਇਸ ਦੌਰਾਨ ਵਿਦਿਆਰਥੀ ਅਤੇ ਉਸਦੇ ਮਾਪਿਆਂ ਵੱਲੋਂ ਯੂਕਰੇ ਵਿੱਚ ਫਸੇ ਹੋਰ ਭਾਰਤੀਆਂ ਅਤੇ ਉਨ੍ਹਾਂ ਦੀ ਪੜ੍ਹਾਈ ਖਰਾਬ ਨਾ ਹੋਵੇ ਇਸ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ।
Last Updated : Feb 3, 2023, 8:18 PM IST