ਗਹਿਣੇ ਦੁੱਗਣੇ ਕਰਨ ਦਾ ਲਾਲਚ ਦੇ ਕੀਤੀ ਲੁੱਟ - ਫ਼ਤਿਆਬਾਦ ਦੇ ਮੁਹੱਲਾ ਵਾਲਮੀਕਿ
ਤਰਨ ਤਾਰਨ: ਫ਼ਤਿਆਬਾਦ ਦੇ ਮੁਹੱਲਾ ਵਾਲਮੀਕਿ ਵਿਖੇ ਬਿਰਧ ਔਰਤ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਮਹਿਲਾ ਨੇ ਦੱਸਿਆ ਕਿ ਜੋਗੀਆਂ ਦੇ ਭੇਖ 'ਚ ਆ ਦੋ ਚੋਰਾਂ ਵਲੋਂ ਇਸ ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਚੋਰਾਂ ਵਲੋਂ ਗਹਿਣੇ ਦੁੱਗਣੇ ਕਾਰਨ ਦਾ ਲਾਲਚ ਦੇ ਕੇ ਧੱਕੇ ਨਾਲ ਘਰ 'ਚ ਦਾਖ਼ਲ ਹੋਏ ਅਤੇ ਚੋਰੀ ਕਰਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਵਲੋਂ ਰੌਲਾ ਪਾਇਆ ਗਿਆ ਤਾਂ ਚੋਰਾਂ ਦਾ ਪਿੱਛਾ ਵੀ ਕੀਤਾ ਪਰ ਹੱਥ ਨਾ ਲੱਗ ਸਕੇ। ਇਸ ਦੇ ਚੱਲਦਿਆਂ ਉਨ੍ਹਾਂ ਵਲੋਂ ਪਰਿਵਾਰ ਨਾਲ ਲੈਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
Last Updated : Feb 3, 2023, 8:21 PM IST